ਘਨੌਰ ਪੁਲਿਸ ਵੱਲੋਂ ਚੋਰੀ ਕੀਤੀ 12 ਬੋਰ ਰਾਈਫਲ ਅਤੇ 15 ਕਾਰਤੂਸ ਸਮੇਤ ਇਕ ਦੋਸ਼ੀ ਗ੍ਰਿਫਤਾਰ

ਰਾਜਪੁਰਾ/ਘਨੌਰ 30 ਨਵੰਬਰ(ਹਿਮਾਂਸ਼ੂ ਹੈਰੀ):ਘਨੌਰ ਪੁਲਿਸ ਵੱਲੋਂ ਚੋਰੀ ਕੀਤੀ ਗਈ 12 ਬੋਰ ਆਈਸ ਕਲਾ ਤੇ 15 ਕਾਰਤੂਸਾਂ ਸਮੇਤ ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਡੀ.ਐਸ.ਪੀ ਹਰਮਨਪ੍ਰੀਤ ਸਿੰਘ ਚੀਮਾ ਨੇ ਦੱਸਿਆ ਕਿ ਮਾਨਯੋਗ ਐਸ.ਐਸ.ਪੀ ਪਟਿਆਲਾ ਡਾਕਟਰ ਨਾਨਕ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਤੇ ਸ੍ਰੀ ਯੋਗੇਸ਼ ਸ਼ਰਮਾ ਪੀ.ਪੀ.ਐਸ ਕਪਤਾਨ ਪੁਲਿਸ ਇਨਵੈਸਟੀਗੇਸ਼ਨ ਪਟਿਆਲਾ ਜੀ ਦੀ ਹਦਾਇਤਾਂ ਅਨੁਸਾਰ ਸਰਦਾਰ ਹਰਮਨਪ੍ਰੀਤ ਸਿੰਘ ਚੀਮਾ ਪੀ.ਪੀ.ਐਸ ਉਪ ਕਪਤਾਨ ਘਨੋਰ ਦੀ ਰਹਿਨੁਮਾਈ ਹੇਠ ਮੁੱਖ ਅਫਸਰ ਥਾਣਾ ਸ਼ੰਭੂ ਇੰਸਪੈਕਟਰ ਹਰਪ੍ਰੀਤ ਸਿੰਘ ਵੱਲੋਂ ਮਿਤੀ 5/6,-11-24 ਦੀ ਦਰਮਿਆਨੀ ਰਾਤ ਨੂੰ ਰਿਟਾਇਰ ਇੰਸਪੈਕਟਰ ਜਗਬੀਰ ਸਿੰਘ ਦੇ ਫਾਰਮ ਹਾਊਸ ਪਿੰਡ ਨੁਸਹਿਰਾ ਤੋਂ 12 ਬੋਰ ਡੀ.ਬੀ.ਬੀ.ਐਲ ਗਨ ਮਾਰਕਾ ਸਵੀਡਨ ਸਮੇਤ 25 ਰੋਂਦ ਅਤੇ ਡੀਵੀਆਰ ਨਾ ਮਾਲੂਮ ਵਿਅਕਤੀ ਨੇ ਤਾਲਾ ਤੋੜ ਕੇ ਚੋਰੀ ਕਰਕੇ ਲੈ ਗਿਆ ਸੀ ਇਸ ਮਾਮਲੇ ਦੀ ਪੁਲਿਸ ਵੱਲੋਂ ਬਹੁਤ ਡੂੰਘਾਈ ਨਾਲ ਜਾਂਚ ਕੀਤੀ ਗਈ ਜਿਸ ਤੋਂ ਬਾਅਦ ਪੁਲਿਸ ਨੇ ਬੜੀ ਡੂੰਘਾਈ ਅਤੇ ਟੈਕਨੀਕਲ ਤਰੀਕੇ ਨਾਲ ਤਫਤੀਸ਼ ਕਰਦੇ ਹੋਏ ਅਨਸੁਲਝੇ ਕੇਸ ਨੂੰ ਟਰੇਸ ਕੀਤਾ ਅਤੇ ਮਿਤੀ 28-11-24 ਨੂੰ ਸਹਾਇਕ ਥਾਣੇਦਾਰ ਬਲਬੀਰ ਸਿੰਘ ਅਤੇ ਪੁਲਿਸ ਪਾਰਟੀ ਨੇ ਦੋਸ਼ੀ ਜਗਤਾਰ ਸਿੰਘ ਉਰਫ ਜੱਗੀ ਪੁੱਤਰ ਗੁਰਮੇਲ ਸਿੰਘ ਉਰਫ ਗੋਲਾ ਵਾਸੀ ਸ਼ੰਭੂ ਕਲਾਂ ਥਾਣਾ ਸ਼ੰਬੂ ਜ਼ਿਲ੍ਹਾ ਪਟਿਆਲਾ ਨੂੰ ਕਾਬੂ ਕੀਤਾ ਅਤੇ ਉਸ ਦੀ ਨਿਸ਼ਾਨਦੇਹੀ ਤੇ ਉਸਦੇ ਘਰ ਵਿੱਚੋਂ 12 ਬੋਰ ਰਾਈਫਲ ਅਤੇ 15 ਰੋਂਦ ਮਾਰਕਾ 12 ਬੋਰ ਬਰਾਮਦ ਕਰਵਾਏ ਦੋਸ਼ੀ ਨੇ ਇਹ ਵੀ ਮੰਨਿਆ ਕਿ ਉਸਨੇ ਰਾਈਫਲ ਦੀ ਬੈਰਲ ਕੱਟ ਦਿੱਤੀ ਹੈ ਆਤੇ 10 ਰੋਂਦ ਅਤੇ ਡੀਵੀ ਆਰ ਪਿੰਡ ਦੇ ਟੋਭੇ ਵਿੱਚ ਸੁੱਟ ਦਿੱਤਾ ਸੀ ਚੋਰੀ ਕੀਤੀ 12 ਬੋਰ ਗਨ ਰਾਈਫਲ ਸਮੇਤ 15 ਕਾਰਤੂਸ ਬਰਾਮਦ ਕਰਵਾਏ ਗਏ ਹਨ ਗੋਲ ਜੀ ਗੋਲੀ ਫਾ ਦੋਸ਼ੀ ਖਿਲਾਫ ਮੁਕਦਮਾ ਨੰਬਰ 140 ਬਰਾਦਿਕ ਧਾਰਾ 331,305 ਬੀਐਨਐਸ 25 ਆਰਮਸ ਐਕਟ ਤਹਿਤ ਮੁਕਦਮਾ ਦਰਜ ਕੀਤਾ ਗਿਆ ਹੈ ਦੋਸੀ ਜਗਤਾਰ ਸਿੰਘ ਉਰਫ ਜੱਗੀ ਉਕਤ ਦੇ ਖਿਲਾਫ ਪਹਿਲਾ ਵੀ ਚੋਰੀ ਦੇ ਮੁਕਦਮੇ ਦਰਜ ਹਨ ਜਿਸ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੋਂ ਉਸਦਾ ਰਿਮਾਂਡ ਹਾਸਿਲ ਕੀਤਾ ਗਿਆ ਇਸ ਰਿਮਾਂਡ ਵਿੱਚ ਦੋਸ਼ੀ ਤੋਂ ਹੋਰ ਵੀ ਡੁੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *