ਪਿੰਡ ਪਿੰਡ ਜਾਕੇ ਨਸ਼ਾ ਵਿਰੋਧੀ ਜਾਗਰੂਕਤਾ ਨਾਟਕਾਂ ਦਾ ਕੀਤਾ ਜਾ ਰਿਹਾ ਆਯੋਜਨ:ਸੁਰੇਸ਼ ਨਾਰੰਗ ਪਲਾਂਟ ਹੈਡ
ਰਾਜਪੁਰਾ, 21 ਨਵੰਬਰ(ਹਿਮਾਂਸ਼ੂ ਹੈਰੀ):ਨਾਭਾ ਪਾਵਰ ਲਿਮਿਟਡ ਰਾਜਪੁਰਾ ਵਲੋਂ ਪਲਾਂਟ ਹੈਡ ਸੁਰੇਸ਼ ਕੁਮਾਰ ਨਾਰੰਗ ਦੀ ਅਗਵਾਈ ਹੇਠ “ਮਿਸ਼ਨ ਤੰਦਰੁਸਤ ਪੰਜਾਬ” ਤਹਿਤ ਨਸ਼ਾ ਵਿਰੋਧੀ ਨਾਟਕ ਦਾ ਆਯੋਜਨ ਪਿੰਡ ਬਲਸੂਆਂ ਵਿਖੇ ਕੀਤਾ ਗਿਆ।ਇਸ ਮੌਕੇ ਸੁਨੇਹਾ ਦਿੰਦਿਆ ਸ੍ਰੀ ਨਾਰੰਗ ਨੇ ਕਿਹਾ ਕੇ ਨਾਭਾ ਪਾਵਰ ਲਿਮਿਟਡ ਰਾਜਪੁਰਾ ਵਲੋਂ ਪਿੰਡਾਂ ਵਿੱਚ ਸੀ.ਐਸ.ਆਰ ਮੁਹਿੰਮ ਤਹਿਤ ਵੱਖ ਵੱਖ ਸਮਾਜ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ ਅਤੇ ਖਾਸ ਤੌਰ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਜਾਗਰੂਕ ਕਰਨ ਹਿਤ ਸੈਮੀਨਾਰ, ਮੈਰਾਥਨ, ਸਾਈਕਲ ਰੈਲੀਆਂ,ਨੁੱਕੜ ਨਾਟਕ ਅਤੇ ਵੱਡੇ ਸਟੇਜ ਨਾਟਕਾਂ ਦਾ ਆਯੋਜਨ ਕੀਤਾ ਜਾਂਦਾ ਹੈ ਅਤੇ ਇਸੇ ਲੜੀ ਤਹਿਤ ਅੱਜ ਪਿੰਡ ਬਲਸੂਆਂ ਵਿਖੇ ਕਲਾ ਕ੍ਰਾਂਤੀ ਮੰਚ ਰੋਪੜ ਦੀ ਅਗਵਾਈ ਹੇਠ ਨਸ਼ਿਆਂ ਨਾਲ ਬਰਬਾਦ ਹੁੰਦੇ ਘਰਾਂ ਨੂੰ ਦਰਸਾਉਂਦਾ ਨਾਟਕ ਕਰਵਾਇਆ ਗਿਆ।ਅੱਜ ਨੋਜਵਾਨ ਨਸ਼ੇ ਦੀ ਗ੍ਰਿਫਤ ਵਿੱਚ ਆ ਰਹੇ ਹਨ ਜੋ ਕਿ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਨਸ਼ੇ ਸਾਡੇ ਸਮਾਜ ਨੂੰ ਘੁਣ ਵਾਂਗ ਖੋਖਲਾ ਕਰਦੇ ਜਾ ਰਹੇ ਹਨ ਇਸ ਲਈ ਸਾਨੂੰ ਸਾਰਿਆਂ ਨੂੰ ਆਪਸੀ ਮੱਤਭੇਦ ਭੁੱਲਾਕੇ ਆਪਣੀ ਨੋਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਇੱਕਜੁੱਟ ਹੋ ਕੇ ਅੱਗੇ ਆਉਣਾ ਪਵੇਗਾ।ਉਹਨਾਂ ਕਿਹਾ ਕਿ ਪੰਜਾਬ ਵਿਚੋਂ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਨਾਭਾ ਪਾਵਰ ਲਿਮਿਟਿਡ ਵਲੋਂ ਪਿੰਡਾਂ ਵਿੱਚ ਨਾਟਕਾਂ ਰਾਹੀਂ ਆਮ ਲੋਕਾਂ ਅਤੇ ਖਾਸ ਕਰਕੇ ਨੌਜਵਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੌਕੇ ਨਾਭਾ ਪਾਵਰ ਲਿਮਿਟਡ ਵਲੋਂ ਪ੍ਰੋਗਰਾਮ ਕੋਆਰਡੀਨੇਟਰ ਗਗਨਦੀਪ ਸਿੰਘ ਬਾਜਵਾ ਅਤੇ ਟੀਮ ਵਲੋਂ ਨਸ਼ਿਆਂ ਵਿਰੁੱਧ ਜਾਗਰੂਕਤਾ ਲਈ ਪਰਚੇ ਵੀ ਵੰਡੇ ਗਏ। ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਗ੍ਰਾਮ ਪੰਚਾਇਤ ਪਿੰਡ ਬਲਸੂਆਂ, ਸ਼ਹੀਦ ਭਗਤ ਸਿੰਘ ਕਲੱਬ ਬਲਸੂਆਂ ਪ੍ਰਧਾਨ ਰਮਨਦੀਪ ਸਿੰਘ, ਸਰਪੰਚ ਮਿੰਟੋ ਦੇਵੀ,ਸੇਵਕ ਸਿੰਘ,ਨਿਰਮਲ ਸਿੰਘ ਨਿੰਮਾ, ਰਣਧੀਰ ਸਿੰਘ,ਕੇਸਰ ਸਿੰਘ,ਸਿਮਰਨਜੀਤ ਸਿੰਘ,ਅਮਨ ਦੀਪ ਸਿੰਘ ,ਪ੍ਰਿੰਸੀਪਲ ਬਲਬੀਰ ਸਿੰਘ ਚੰਦੂਮਾਜਰ,ਹਰਮਨ ਸਿੰਘ,ਗੁਰਜੀਤ ਸਿੰਘ,ਚਤਰਨਗਰ,ਚੰਨੀ ,ਕਾਲੂ,ਲਖਵੀਰ ਸਿੰਘ ,ਬੇਅੰਤ ਸਿੰਘ,ਯਾਦਵਿੰਦਰ ਸਿੰਘ,ਬਿਕਰਮਜੀਤ ਸਿੰਘ,ਰਾਮ ਸਿੰਘ ਅਤੇ ਯੂਥ ਕਲੱਬ ਮੈਂਬਰਾਂ ਵੱਲੋਂ ਭਰਪੂਰ ਸਹਿਯੋਗ ਦਿੱਤਾ ਗਿਆ।ਇਸ ਮੌਕੇ ਬਲਵਿੰਦਰ ਸਿੰਘ, ਸਰਬਜੀਤ ਸਿੰਘ,ਅੰਮ੍ਰਿਤਪਾਲ ਸਿੰਘ , ਰੁਪਿੰਦਰ ਕੌਰ, ਲਖਵਿੰਦਰ ਸਿੰਘ, ਹਰਸ਼ਪ੍ਰੀਤ ਕੌਰ ਮੌਜੂਦ ਸਨ।
ਫੋਟੋ ਕੈਪਸਨ:ਨਾਭਾ ਪਾਵਰ ਲਿਮਿਟਡ ਰਾਜਪੁਰਾ ਵਲੋਂ ਪਿੰਡਾਂ ਵਿੱਚ ਚਲਾਈ ਜਾ ਰਹੀ ਨਸ਼ਿਆਂ ਵਿਰੋਧੀ ਨਾਟਕ ਦੌਰਾਨ ਜਾਗਰੂਕਤਾ ਪਰਚੇ ਵੰਡਦੇ ਹੋਏ