ਵਿਧਾਇਕਾ ਨੀਨਾ ਮਿੱਤਲ ਨੇ ਫੋਕਲ ਪੁਆਇੰਟ ਵਿਖੇ 43 ਲੱਖ ਦੀ ਲਾਗਤ ਨਾਲ ਬਣਨ ਵਾਲੀ ਸੜਕ ਦਾ ਕੀਤਾ ਉਦਘਾਟਨ

ਵਿਕਾਸ ਕਾਰਜਾਂ ਵਿੱਚ ਕਿਸੇ ਪ੍ਰਕਾਰ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ: ਵਿਧਾਇਕਾ ਨੀਨਾ ਮਿੱਤਲ

ਰਾਜਪੁਰਾ,9 ਨਵੰਬਰ (ਹਿਮਾਂਸ਼ੂ ਹੈਰੀ):ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਲਈ ਵਚਨਬੱਧ ਹੈ। ਇਸ ਉਦੇਸ਼ ਦੀ ਪੂਰਤੀ ਲਈ ਸਰਕਾਰ ਨੇ ਰਾਜ ਦੇ ਵਸਨੀਕਾਂ ਲਈ ਆਮ ਆਦਮੀ ਕਲੀਨਿਕ ਦੀ ਸਹੂਲਤ, ਘਰੇਲੂ ਬਿਜਲੀ 300 ਯੂਨਿਟ ਮਾਫ, ਕਿਸਾਨਾ ਲਈ ਪਾਵਰ ਨਿਰਵਿਘਨ ਸਪਲਾਈ,ਨਹਿਰੀ ਪਾਣੀ ਤੋਂ ਇਲਾਵਾ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਸੁਧਾਰਨ ਅਤੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਲਈ ਉਪਰਾਲੇ ਕੀਤੇ ਗਏ ਹਨ। ਜਦ ਕਿ ਮਾਨ ਸਰਕਾਰ ਨੇ ਨੌਜਵਾਨਾਂ ਨੂੰ ਹਜ਼ਾਰਾਂ ਸਰਕਾਰੀ ਨੌਕਰੀਆਂ ਵੀ ਦਿੱਤੀਆ ਹਨ।ਉਪਰੋਕਤ ਵਿਚਾਰ ਦਾ ਪ੍ਰਗਟਾਵਾ ਹਲਕਾ ਰਾਜਪੁਰਾ ਵਿਧਾਇਕਾਂ ਮੈਡਮ ਨੀਨਾ ਮਿੱਤਲ ਨੇ ਕਰੀਬ 43 ਲੱਖ ਰੁਪਏ ਦੀ ਲਾਗਤ ਨਾਲ ਵਾਰਡ ਨੰਬਰ 2 ਸ਼ਹੀਦ ਉਧਮ ਸਿੰਘ ਪਾਰਕ ਮਾਰਕਫੈੱਡ ਵਾਲੀ ਰੋਡ ਫੋਕਲ ਪੁਆਇੰਟ ਦੀ ਮੇਨ ਸੜਕ ਤੇ ਲੁਕ ਬਜਰੀ ਨਾਲ ਸੜਕ ਨੂੰ ਬਣਾਉਣ ਦਾ ਉਦਘਾਟਨ ਕੀਤਾ। ਇਸ ਮੌਕੇ ਵਿਧਾਇਕਾ ਮੈਡਮ ਨੀਨਾ ਮਿੱਤਲ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਇਸ ਸੜਕ ਦੀ ਖਦਸ਼ਾ ਹਾਲਤ ਤੋ ਇਲਾਕਾ ਵਾਸੀ ਪ੍ਰੇਸ਼ਾਨ ਸਨ, ਪ੍ਰੰਤੂ ਇਸ ਸੜਕ ਦੇ ਬਣਨ ਨਾਲ ਹੁਣ ਉਨ੍ਹਾਂ ਦੀਆਂ ਮੁਸ਼ਕਿਲਾਂ ਦੂਰ ਹੋਣਗੀਆਂ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਲਈ ਅਲਾਟ ਕੀਤੇ ਗਏ ਫੰਡ ਆਮ ਲੋਕਾਂ ਦੇ ਹਨ ਅਤੇ ਇਨ੍ਹਾਂ ਦੀ ਸਹੀ ਵਰਤੋਂ ਕੀਤੀ ਜਾਣੀ ਬਹੁਤ ਜ਼ਰੂਰੀ ਹੈ।ਇਸ ਸਬੰਧੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵਿਕਾਸ ਕਾਰਜ ਨਿਰਧਾਰਤ ਸਮੇਂ ਅੰਦਰ ਮੁਕੰਮਲ ਕੀਤੇ ਜਾਣ ਅਤੇ ਇਸ ਪ੍ਰਕਿਰਿਆ ਦੌਰਾਨ ਸੜਕਾਂ ਦੇ ਆਲੇ-ਦੁਆਲੇ ਕੋਈ ਵੀ ਮਲਬਾ,ਜੰਗਲੀ ਬੂਟੀ ਜਾ ਮਿੱਟੀ ਨਾ ਛੱਡੀ ਜਾਵੇ। ਵਿਕਾਸ ਕਾਰਜਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਕੰਮ ਦੀ ਗੁਣਵੱਤਾ ਨੂੰ ਯਕੀਨੀ ਬਣਾਇਆ ਜਾਵੇ। ਹੋਰਨਾਂ ਤੋਂ ਇਲਾਵਾ ਸ੍ਰੀ ਅਜੈ ਮਿੱਤਲ,ਰੀਤੇਸ ਬਾਸਲ, ਸਚਿਨ ਮਿੱਤਲ, ਰਾਜੇਸ਼ ਬੋਵਾ ਯੂਥ ਪ੍ਰਧਾਨ, ਜਗਦੀਪ ਸਿੰਘ ਅਲੂਣਾ,ਸੰਤ ਸਿੰਘ ਕਿਸਾਨ ਵਿੰਗ ਆਪ, ਸੁਰਿੰਦਰ ਸਿੰਘ ਨੰਬਰਦਾਰ, ਰਣਬੀਰ ਸਿੰਘ,ਪਵਨ ਕੁਮਾਰ,ਨਵੀਨ ਕੁਮਾਰ, ਅਵਤਾਰ ਸਿੰਘ,ਰਾਜੂ ਖੰਨਾ,ਜੋਲੀ ਭੰਗੂ, ਰਣਜੀਤ ਸਿੰਘ, ਸੰਤੋਸ਼ ਕੁਮਾਰ, ਸੰਦੀਪ ਸਿੰਘ, ਪ੍ਰੀਤ ਵੇਰਕਾ ਡੇਅਰੀ, ਦਿਲਬਾਗ ਸਿੰਘ,ਜੈਕੀ,ਬਲਬੀਰ ਸਿੰਘ, ਗੁਰਦੀਪ ਸਿਘ ਚਹਿਲ,ਕਾਕਾ, ਹਰਦੀਪ ਸਿੰਘ ਧਿਮਾਨ,ਸੰਨੀ ਢਿੰਗਰਾ,ਡਿੰਪੀ ਮੋਖਾ, ਪ੍ਰੇਮ,ਰਵੀ ਗਰਗ, ਐਡਵੋਕੇਟ ਹਰਕੰਮਲ ਸਿੰਘ,ਸਰਦਾਰਾ ਸਿੰਘ ਸੈਣੀ ਸਮੇਤ ਵੱਡੀ ਗਿਣਤੀ ਵਿਚ ਵਾਰਡ ਨੰਬਰ 2 ਦੇ ਵਾਸੀ ਮੋਜੂਦ ਸਨ।

Leave a Reply

Your email address will not be published. Required fields are marked *