ਔਰਤਾਂ ਨੂੰ ਸੁੰਦਰਤਾ ਮੁਕਾਬਲਿਆਂ ਅਤੇ FASHION ਸ਼ੋਆਂ ਰਾਹੀਂ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲਦਾ ਹੈ: ਮੀਤ ਸੰਧੂ
ਜ਼ੀਰਕਪੁਰ,17 ਦਸੰਬਰ(ਹਿਮਾਂਸ਼ੂ ਹੈਰੀ): ਐਮ.ਐਸ.ਐਂਟਰਟੇਨਮੈਂਟ ਦੇ ਬੈਨਰ ਹੇਠ ”ਮਿਸ ਐਂਡ ਮਿਸਿਜ਼ ਇੰਡੀਆ ਨੈਕਸਟ ਦੀਵਾ ਕੁਈਨ” ਫੈਸ਼ਨ ਸ਼ੋਅ ਕਰਵਾਇਆ ਗਿਆ, ਜੋ ਕਿ ਬਹੁਤ ਹੀ ਆਕਰਸ਼ਕ ਅਤੇ ਗਲੈਮਰਸ ਸੀ। ਇਸ ਫੈਸ਼ਨ ਸ਼ੋਅ ਵਿੱਚ ਮਿਸ ਅਤੇ ਮਿਸਿਜ਼ ਕੈਟਾਗਰੀ ਵਿੱਚ ਕਈ ਹੋਣਹਾਰ ਔਰਤਾਂ ਨੇ ਭਾਗ ਲਿਆ, ਜਿਨ੍ਹਾਂ ਵਿੱਚੋਂ ਮਿਸ ਕੈਟਾਗਰੀ ਵਿੱਚ ਪੂਰਨਿਮਾ ਕਾਲੜਾ ਅਤੇ ਮਿਸਿਜ਼ ਕੈਟਾਗਰੀ ਵਿੱਚ ਤਰਨਪ੍ਰੀਤ ਕੌਰ ਜੇਤੂ ਰਹੀ।ਅਤੇ ਮਿਸਿਜ਼ ਯੂਨੀਵਰਸ ਕਲਾਸਿਕ ਕੁਈਨ ਦਾ ਖਿਤਾਬ ਨਯਨਾ ਥੇਗਲੇ ਨੂੰ ਮਿਲਿਆ। ਉਸਨੇ ਆਪਣੇ ਆਤਮ ਵਿਸ਼ਵਾਸ ਅਤੇ ਸ਼ਖਸੀਅਤ ਦਾ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਐਮ ਐਸ ਐਂਟਰਟੇਨਮੈਂਟ ਦੇ ਬੈਨਰ ਹੇਠ ਇਹ ਸ਼ੋਅ ਨਾ ਸਿਰਫ਼ ਫੈਸ਼ਨ ਦਾ ਪ੍ਰਤੀਕ ਸੀ ਸਗੋਂ ਔਰਤਾਂ ਨੂੰ ਆਪਣੀਆਂ ਛੁਪੀਆਂ ਪ੍ਰਤਿਭਾਵਾਂ ਨੂੰ ਉਜਾਗਰ ਕਰਨ ਅਤੇ ਸਮਾਜ ਵਿੱਚ ਨਵੀਂ ਪਛਾਣ ਬਣਾਉਣ ਲਈ ਇੱਕ ਪਲੇਟਫਾਰਮ ਵੀ ਪ੍ਰਦਾਨ ਕਰਦਾ ਸੀ। ਮੀਤ ਸੰਧੂ ਦੁਆਰਾ ਅਜਿਹੇ ਸਮਾਗਮਾਂ ਦਾ ਉਦੇਸ਼ ਔਰਤਾਂ ਨੂੰ ਸਸ਼ਕਤ ਕਰਨਾ ਅਤੇ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪ੍ਰੇਰਿਤ ਕਰਨਾ ਹੈ।ਪ੍ਰੋਗਰਾਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਮਨਦੀਪ ਕੌਰ, ਸ਼ਿਵਾਨੀ ਕੌਲ ਅਤੇ ਐਮਆਈਟੀਐਸ ਕੰਪਨੀ ਦੇ ਐਮਡੀਐਮ ਕੇ ਭਾਟੀਆ ਹਾਜ਼ਰ ਸਨ। ਇਸ ਈਵੈਂਟ ਦੇ ਜੱਜਾਂ ਦੇ ਪੈਨਲ ਨੇ ਭਾਗੀਦਾਰਾਂ ਦੇ ਆਤਮ ਵਿਸ਼ਵਾਸ, ਰੈਂਪ ਵਾਕ ਅਤੇ ਸਮੁੱਚੀ ਪੇਸ਼ਕਾਰੀ ਦੇ ਆਧਾਰ ‘ਤੇ ਜੇਤੂਆਂ ਦੀ ਚੋਣ ਕੀਤੀ।ਸ਼ਾਲਿਨੀ ਮਨਸੂਰਾਜ, ਨੈਨਾ ਥਿਗਲੇ ਅਤੇ ਮਿਸ ਪ੍ਰਤਿਮਾ ਭਾਰਦਵਾਜ ਦੀ ਜਿਊਰੀ ਨੇ ਨਿਰਪੱਖ ਫੈਸਲਾ ਦਿੱਤਾ। ਪ੍ਰੋਗਰਾਮ ਦੇ ਸਫਲ ਆਯੋਜਨ ਵਿੱਚ ਰਾਸ਼ਟਰੀ ਪੱਧਰ ਦੀ ਫੈਸ਼ਨ ਡਿਜ਼ਾਈਨਰ ਜਸਵਿੰਦਰ ਕੌਰ ਦੇ ਪਹਿਰਾਵੇ ਦਾ ਅਹਿਮ ਯੋਗਦਾਨ ਰਿਹਾ। ਪ੍ਰੋਗਰਾਮ ਦੀ ਸ਼ੋ ਓਪਨਰ ਮਿਸਜ਼ ਕੈਟਾਗਰੀ ਵਿੱਚ ਸ਼੍ਰੀਮਤੀ ਵਿਮੀ ਵਾਲੀਆ ਅਤੇ ਅਰਚਨਾ ਰਾਣਾ ਰਹੀ। ਪ੍ਰੋਗਰਾਮ ਵਿੱਚ ਮਿਸ ਵਿਨੀਤਾ ਅਤੇ ਗਾਇਤਰੀ ਰਾਜਸ਼ੇਖਰ ਨੇ ਸ਼ੋ-ਸਟਾਪਰ ਵਜੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ।ਇਸੇ ਪ੍ਰੋਗਰਾਮ ਦੇ ਮਸ਼ਹੂਰ ਮਹਿਮਾਨਾਂ ਵਿੱਚ ਭਗਤੀ ਦੂਬੇ, ਹਰਪ੍ਰੀਤ ਤਾਨਿਆ, ਚਾਂਦਨੀ ਪਰਾਸ਼ਰ, ਹਿਤਾਂਸ਼ੀ ਅਰੋੜਾ, ਪ੍ਰਿਆ ਤਿਵਾੜੀ, ਸੋਨੀਆ ਕੱਕੜ, ਐਮ.ਆਰ.ਰੁਪਿੰਦਰ ਬਾਵਾ, ਕਰਨ ਕੌਲ, ਅੰਕੁਰ, ਸਿਮਰਨ, ਨਮਰਤਾ ਮਲਿਕ, ਮਨਿੰਦਰ ਸਿੰਘ, ਵਰਸ਼ਾ ਡਾਂਗੀ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਸਨ। ਬ੍ਰਾਂਡ ਆਈਕਨ ਦਾ ਖਿਤਾਬ ਹਰਮਨ ਟੈਂਕ ਨੂੰ ਗਿਆ। ਈਵੈਂਟ ਪਾਰਟਨਰ ਦੇ ਤੌਰ ‘ਤੇ ਸਾਈ ਫੋਟੋ ਸਟੂਡੀਓ ਤੋਂ ਰਵੀ ਕੁਮਾਰ (ਲੱਕੀ), ਰੀਨਾ ਸਹਿਗਲ, ਮਿਸ ਅਰਸ਼ੀ, ਪੂਜਾ ਗੁਲਾਟੀ ਅਤੇ ਦੀਪ ਮਾਲਾ ਜੈਨ ਨੇ ਪ੍ਰੋਗਰਾਮ ਵਿੱਚ ਫੋਟੋਗ੍ਰਾਫੀ ਦੀ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਇਆ।ਫੈਸ਼ਨ ਸ਼ੋਅ ਦੇ ਮੀਡੀਆ ਪਾਰਟਨਰ ਰਹੇ ਰੁਦਰਾ ਪ੍ਰੋਡਕਸ਼ਨ ਦੇ ਐਮ.ਡੀ ਸੰਦੀਪ ਸੈਣੀ ਅਤੇ ਰੀਨਾ ਸ਼ਰਮਾ, ਜਤਿੰਦਰ ਲੱਕੀ ਸੀਨੀਅਰ ਪੱਤਰਕਾਰ ਲਾਈਵ ਇੰਡੀਆ ਨਿਊਜ਼ 24 ਪੱਤਰਕਾਰ ਹਿਮਾਸ਼ੁ ਹੈਰੀ,ਚੀਫ ਐਡੀਟਰ ਆਈ.ਬੀ.ਐਨ ਪੰਜਾਬ ਨਿਊਜ਼ ,ਪਰਮਜੀਤ ਸਿੰਘ ਸੰਧੂ ਸੀ ਆਈ ਬੀ ਸੁੂਬਾ ਇੰਚਾਰਜ,ਐਸ.ਪੀ ਚੋਪੜਾ ਅਤੇ ਆਈ.ਐਚ. ਖਾਨ ਨੇ ਮੀਡੀਆ ਕਵਰੇਜ ਦੀ ਜ਼ਿੰਮੇਵਾਰੀ ਬਾਖੂਬੀ ਨਿਭਾਈ।
ਮੀਨਾਕਸ਼ੀ ਮੇਕਓਵਰ, ਐਸ ਕੇ ਧੀਮਾਨ, ਰੰਜਨਾ ਮੇਕਓਵਰ, ਅੰਸ਼ੁਲ, ਸਰੋਜ, ਨਿਸ਼ਾ, ਨੀਲਮ, ਸੀਮਾ ਪ੍ਰਸਾਦ, ਅਤੇ ਕੰਵਲ ਮੇਕਓਵਰ ਨੇ ਮਾਡਲਾਂ ਨੂੰ ਸਜਾਉਣ ਅਤੇ ਤਿਆਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਈਵੈਂਟ ਆਰਗੇਨਾਈਜ਼ਰ ਮੀਤ ਸੰਧੂ ਅਤੇ ਕੋ-ਆਰਗੇਨਾਈਜ਼ਰ ਸਾਈਮਨ ਕੰਬੋਜ ਨੇ ਸਮਾਗਮ ਨੂੰ ਸਫਲ ਬਣਾਉਣ ਲਈ ਸਾਰਿਆਂ ਦਾ ਧੰਨਵਾਦ ਕੀਤਾ।
ਫੋਟੋ:ਮਿਸ ਅਤੇ ਮਿਸਿਜ ਦਾ ਖਿਤਾਬ ਜਿੱਤਣ ਵਾਲੀਆਂ ਜੇਤੂ ਮੁਟਿਆਰਾ