
ਰਾਜਪੁਰਾ/ਬਨੂੜ,10 ਅਗਸਤ(ਹਿਮਾਂਸ਼ੂ ਹੈਰੀ):ਭਾਰਤੀ ਕਿਸਾਨ ਮਜਦੂਰ ਯੂਨੀਅਨ ਭਾਰਤ ਦੀ ਮੀਟਿੰਗ ਹੋਈ ਇਸ ਮੀਟਿੰਗ ਵਿੱਚ ਨਵੇਂ ਮੈਂਬਰਾਂ ਦੀ ਕੀਤੀ ਚੋਣ ਕੀਤੀ ਗਈ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕੌਮੀ ਪ੍ਰਧਾਨ ਮਨਜੀਤ ਸਿੰਘ ਘੁਮਾਣਾ, ਪੰਜਾਬ ਪ੍ਰਧਾਨ ਨਿਰਮਲ ਸਿੰਘ ਸੇਖਨ ਮਾਜਰਾ ਨੇ ਦੱਸਿਆ ਕਿ ਅੱਜ ਭਾਰਤੀ ਕਿਸਾਨ ਮਜਦੂਰ ਯੂਨੀਅਨ ਭਾਰਤ ਦੀ ਮੀਟਿੰਗ ਰਾਜਪੁਰਾ ਵਿੱਚ ਤੇਜਿੰਦਰ ਸਿੰਘ ਸਰਪੰਚ ਮੋਹੀ ਮੀਤ ਪ੍ਰਧਾਨ ( ਭਾਰਤ ) ਦੀ ਅਗਵਾਈ ਵਿੱਚ ਪੱਪੂ ਹੋਟਲ ਰਾਜਪੁਰਾ ਵਿੱਚ ਹੋਈ ਮੀਟਿੰਗ ਵਿੱਚ ਵਿਸੇਸ਼ ਤੌਰ ਤੇ ,ਕੌਮੀ ਪ੍ਰਧਾਨ ਮਨਜੀਤ ਸਿੰਘ ਘੁਮਾਣਾ, ਪੰਜਾਬ ਪ੍ਰਧਾਨ ਨਿਰਮਲ ਸਿੰਘ ਸੇਖਨ ਮਾਜਰਾ ਅਤੇ ਤੇ ਜਰਨੈਲ ਸਿੰਘ ਰਾਜਪੁਰਾ ਖਜਾਨਚੀ( ਭਾਰਤ)ਪੁਹੰਚੇ ਮੀਟਿੰਗ ਵਿੱਚ ਆਏ ਹੋਏ ਵੱਖੋ-ਵੱਖ ਅਹੁਦੇਦਾਰਾ ਨੂੰ ਜਥੇਬੰਦੀ ਦੇ ਲਈ ਕੰਮ ਕਰਨ ਲਈ ਡਿਊਟੀਆਂ ਲਗਾਈਆ ਅਤੇ ਜਥੇਬੰਦੀ ਦੇ ਮੈਬਰਾਂ ਦੀ ਭਰਤੀ ਮੁਹਿੰਮ ਸੁਰੂ ਕਰਵਾਈ ਇਸ ਮੋਗੇ ਜਥੇਬੰਦੀ ਦੇ ਸਮੂਹ ਅਹੁਦੇਦਾਰ ਅਤੇ ਮੈਂਬਰ ਮੌਜੂਦ ਸਨ।