17 ਅਗਸਤ ਤੋਂ ਲੈ ਕੇ 5 ਸਤੰਬਰ ਤੱਕ ਪੂਰੇ ਪੰਜਾਬ ਦੇ ਵਿੱਚ ਕੀਤਾ ਜਾਵੇਗਾ ਵਿਰੋਧ ਪ੍ਰਦਰਸ਼ਨ ਰਾਜਪੁਰਾ ਤੋਂ ਸ਼ੁਰੂ ਹੋ ਕੇ ਪਠਾਨਕੋਟ ਹੋਵੇਗੀ ਸਮਾਪਤੀ:ਅਨਿਲ ਸਰੀਨ
ਸਾਬਕਾ ਕੈਬਨਿਟ ਮੰਤਰੀ ਸੁਰਜੀਤ ਕੁਮਾਰ ਜਿਆਣੀ,ਆਰਕੇ ਭੰਡਾਰੀ,ਬੀਬਾ ਜੈ ਇੰਦਰ ਕੌਰ,ਜਸਪਾਲ ਸਿੰਘ ਗੰਗਰੋਲੀ ਸਮੇਤ ਵੱਡੀ ਲੀਡਰਸ਼ਿਪ ਨੇ ਕੀਤੀ ਅਹਿਮ ਪ੍ਰੈਸ ਕਾਨਫਰੰਸ
ਪਟਿਆਲਾ/ਰਾਜਪੁਰਾ,08 ਅਗਸਤ (ਹਿਮਾਂਸ਼ੂ ਹੈਰੀ):ਪੰਜਾਬ ਸਰਕਾਰ ਦੇ ਵੱਲੋਂ ਲਿਆਂਦੀ ਗਈ ਲੈਂਡ ਪੂਲਿੰਗ ਸਕੀਮ ਦਾ ਲਗਾਤਾਰ ਪੰਜਾਬ ਦੇ ਵਿੱਚ ਵਿਰੋਧ ਹੋ ਰਿਹਾ ਹੈ। ਜਿਸ ਦੇ ਤਹਿਤ ਜੇਕਰ ਗੱਲ ਕੀਤੀ ਜਾਵੇ ਕਿਸਾਨ ਸੰਗਠਨਾਂ ਦੀ ਤਾਂ ਕਿਸਾਨਾਂ ਦੇ ਨਾਲ ਨਾਲ ਪੰਜਾਬ ਦੀਆਂ ਸਿਆਸੀ ਪਾਰਟੀਆਂ ਵੀ ਇਸ ਮੁੱਦੇ ਤੇ ਪੰਜਾਬ ਸਰਕਾਰ ਨੂੰ ਘੇਰਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਅੱਜ ਭਾਰਤੀ ਜਨਤਾ ਪਾਰਟੀ ਦੇ ਹਲਕਾ ਇੰਚਾਰਜ ਜਗਦੀਸ਼ ਕੁਮਾਰ ਜੱਗਾ ਦੇ ਦਫਤਰ ਵਿਖੇ ਪੰਜਾਬ ਭਾਜਪਾ ਦੇ ਵੱਲੋਂ ਲੈਂਡ ਪੋਲਿੰਗ ਸਕੀਮ ਦੇ ਉੱਪਰ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਨੂੰ ਸੰਬੋਧਨ ਕਰਦਿਆਂ ਹੋਇਆਂ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਅਤੇ ਜਨਰਲ ਸਕੱਤਰ ਅਨਿਲ ਸਰੀਨ ਦੇ ਵੱਲੋਂ ਪੰਜਾਬ ਸਰਕਾਰ ਨੂੰ ਲੰਬੇ ਹੱਥ ਲੈਂਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਿਆਂਦੀ ਜਾ ਰਹੀ 65 ਹਜ਼ਾਰ ਏਕੜ ਦੇ ਵਿੱਚ ਲੈਂਡ ਪੂਲਿੰਗ ਨੀਤੀ ਸਿੱਧਾ ਸਿੱਧਾ ਕਿਸਾਨਾਂ ਦੇ ਉੱਪਰ ਥੋਪੀ ਜਾਣ ਵਾਲੀ ਸਕੀਮ ਹੈ ਉਹਨਾਂ ਕਿਹਾ ਕਿ ਇਸ ਦੇ ਨਾਲ ਜਿੱਥੇ ਆਨ ਦੇ ਭੰਡਾਰਨ ਉੱਤੇ ਅਸਰ ਦਿਖੇਗਾ ਉਥੇ ਹੀ ਜੋ ਪਰਿਵਾਰ ਉਹਨਾਂ ਜਮੀਨਾਂ ਦੇ ਉੱਪਰ ਖੇਤੀ ਕਰਕੇ ਆਪਣਾ ਰੁਜ਼ਗਾਰ ਚਲਾ ਰਹੇ ਹਨ ਉਹਨਾਂ ਨੂੰ ਵੀ ਨੁਕਸਾਨ ਚਲਣੇ ਪੈਣਗੇ ਉਹਨਾਂ ਕਿਹਾ ਕਿ ਪੰਜਾਬ ਭਾਜਪਾ ਕਿਸਾਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜੀ ਹੈ ਅਤੇ ਇਸ ਸਕੀਮ ਨੂੰ ਉਹ ਰੱਦ ਕਰਵਾਉਣਗੇ ਕਿਉਂਕਿ ਪੰਜਾਬ ਦੀ ਜਨਤਾ ਹੁਣ ਸਮਝ ਚੁੱਕੀ ਹੈ ਕਿ ਆਮ ਆਦਮੀ ਪਾਰਟੀ ਕਿਸ ਦੇ ਇਸ਼ਾਰਿਆਂ ਦੇ ਉੱਪਰ ਇਸ ਸਕੀਮ ਲਾਗੂ ਕਰਾਉਣਾ ਚਾਹੁੰਦੀ ਹੈ। ਅਮਰੀਕਾ ਵੱਲੋਂ 25% ਅਤੇ ਫਿਰ ਵਧਾ ਕੇ 50% ਟੈਰੀਫ ਲਗਾਣ ਤੇ ਵੀ ਉਹਨਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਭਾਰਤ ਦੇਸ਼ ਦੇ ਨਾਲ ਖੜੇ ਹਨ ਅਤੇ ਉਹਨਾਂ ਅਮਰੀਕਾ ਵੱਲੋਂ ਲਗਾਏ ਗਏ ਟੈਰਿਫ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਉਹ ਆਪਣੇ ਕਿਸਾਨਾਂ ਨਾਲ ਆਪਣੇ ਦੇਸ਼ ਦੇ ਵਪਾਰੀਆਂ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਖੜੇ ਹਨ ਅਤੇ ਵੱਡੇ ਫੈਸਲੇ ਭਾਰਤ ਸਰਕਾਰ ਲੈਣ ਜਾ ਰਹੀ ਹੈ।