ਚੇਅਰ ਪਰਸਨ ਮੈਡਮ ਸਰੀਤਾ ਮਲਿਕ ਨੇ ਨਵ ਨਿਯੁਕਤ ਸਾਥੀਆਂ ਨੂੰ ਕੀਤਾ ਸਨਮਾਨਿਤ

ਰਾਜਪੁਰਾ,19 ਜੁਲਾਈ(ਹਿਮਾਂਸ਼ੂ ਹੈਰੀ):ਹਿਊਮਨ ਰਾਈਟ ਸੇਫਟੀ ਟਰਸਟ ਵੱਲੋਂ ਰਾਜਪੁਰਾ ਵਿੱਚ ਆਪਣੇ ਸੰਸਥਾ ਦੇ ਵਿਸਤਾਰ ਦੇ ਲਈ ਮੀਟਿੰਗ ਦਾ ਆਯੋਜਨ ਇੱਕ ਨਿਜੀ ਹੋਟਲ ਵਿੱਚ ਕੀਤਾ ਗਿਆ ਜਿਸ ਵਿੱਚ ਸੰਸਥਾ ਦੀ ਚੇਅਰ ਪਰਸਨ ਮੈਡਮ ਸਰੀਤਾ ਮਲਿਕ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਨਵੇਂ ਮੈਂਬਰਾਂ ਨੂੰ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਚੇਅਰ ਪਰਸਨ ਮੈਡਮ ਸਰੀਤਾ ਮਾਲਿਕ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੰਸਥਾ ਵੱਲੋਂ ਪੂਰੇ ਦੇਸ਼ ਭਰ ਵਿੱਚ ਅਲੱਗ ਅਲੱਗ ਟੀਮਾਂ ਦੇ ਸਹਿਯੋਗ ਨਾਲ ਪ੍ਰੋਗਰਾਮ ਕੀਤੇ ਜਾ ਰਹੇ ਨੇ ਤੇ ਇਸ ਸੰਸਥਾ ਵਿੱਚ ਲੋਕ ਜੁੜ ਕੇ ਸਮਾਜ ਭਲਾਈ ਦੇ ਕੰਮਾਂ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ ਤੇ ਉਹਨਾਂ ਨੇ ਪਟਿਆਲਾ ਜ਼ਿਲ੍ਾ ਦੇ ਪ੍ਰਧਾਨ ਦਿਨੇਸ਼ ਪੁਰੀ ਅਤੇ ਪੰਜਾਬ ਸੂਬੇ ਦੇ ਐਡਵਾਈਜ਼ਰ ਚਾਨੀ ਜੀ ਨੂੰ ਅਪੀਲ ਕੀਤੀ ਕਿ ਆਪਣੀ ਟੀਮ ਦੇ ਸਹਿਯੋਗ ਦੇ ਨਾਲ ਵੱਧ ਚੜ ਕੇ ਸਮਾਜ ਭਲਾਈ ਤੇ ਕੰਮ ਕਰਨ ਤਾਂ ਕਿ ਸੰਸਥਾ ਦਾ ਵੱਧ ਤੋਂ ਵੱਧ ਲੋਕਾਂ ਨੂੰ ਪਤਾ ਲੱਗ ਸਕੇ ਅਤੇ ਸੰਸਥਾ ਨਾਲ ਜੁੜ ਕੇ ਸਮਾਜ ਹਿੱਤ ਵਿੱਚ ਕੰਮ ਕਰ ਸਕਣ
ਇਸ ਮੌਕੇ ਤੇ ਚੇਅਰ ਪਰਸਨ ਮੈਡਮ ਸਰੀਤਾ ਮਲਿਕ,ਦੀਪਾਂਸ਼ੂ ਮਲਿਕ ਮਹਿਲਾ ਵਿੰਗ ਪੰਜਾਬ ਦੀ ਪ੍ਰਧਾਨ ਸ਼ਕੁੰਤਲਾ ਰਾਣੀ ਜ਼ਿਲਾ ਪ੍ਰਧਾਨ ਦਿਨੇਸ਼ਪੁਰੀ ਸੂਬਾ ਐਡਵਾਈਜ਼ਰ ਚਾਨੀ ਜੀ ਲੀਗਲ ਐਡਵਾਈਜ਼ਰ ਜਗਦੀਸ਼ ਸ਼ਰਮਾ,ਅਸ਼ੋਲ ਅਰੋੜਾ, ਜੈ ਭੀਮ ਮੰਚ ਤੋਂ ਸੁਖਵਿੰਦਰ ਸੁੱਖੀ ਜਤਿੰਦਰ ਸਿੰਘ ਨੌਜਵਾਨ ਸ਼ਾਮਿਲ ਰਹੇ।