ਵਿਧਾਇਕ ਗੁਰਲਾਲ ਘਨੌਰ ਨੇ ਮੱਥਾ ਟੇਕ ਕੇ ਭਰੀ ਹਾਜ਼ਰੀ, ਕਮੇਟੀ ਦੇ ਯਤਨਾਂ ਦੀ ਕੀਤੀ ਸ਼ਲਾਘਾ

ਪਟਿਆਲਾ/ਘਨੌਰ,06 ਅਗਸਤ(ਹਿਮਾਂਸ਼ੂ ਹੈਰੀ):ਪਿੰਡ ਬਾਸਮਾ ਸਥਿਤ ਗੁੱਗਾ ਮਾੜੀ ਮੰਦਿਰ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੁੱਗਾ ਮਾੜੀ ਪ੍ਰਬੰਧਕ ਕਮੇਟੀ ਬਾਸਮਾ ਵੱਲੋਂ ਧਾਰਮਿਕ ਸਲਾਨਾ ਸਮਾਗਮ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਆਯੋਜਿਤ ਕੀਤਾ ਗਿਆ।ਇਸ ਧਾਰਮਿਕ ਸਮਾਗਮ ਦੌਰਾਨ ਜੋਤੀ ਪ੍ਰਚੰਡ, ਚਾਦਰ ਚੜ੍ਹਾਉਣ ਅਤੇ ਪੂਜਾ ਅਰਚਨਾ ਦੀਆਂ ਰਸਮਾਂ ਪਰੰਪਰਾਗਤ ਢੰਗ ਨਾਲ ਨਿਭਾਈ ਗਈਆਂ। ਭਗਤਾਂ ਅਤੇ ਸੇਵਕਾਂ ਵੱਲੋਂ ਕਰਵਾਈਆਂ ਗਈਆਂ ਰਸਮਾਂ ਨੇ ਸ਼ਰਧਾਲੂਆਂ ਨੂੰ ਆਤਮਕ ਤਸੱਲੀ ਪ੍ਰਦਾਨ ਕੀਤੀ। ਗੱਦੀ ਨਸ਼ੀਨ ਭਗਤਾ ਅਤੇ ਕਮੇਟੀ ਵੱਲੋਂ ਵਿਸ਼ਾਲ ਭੰਡਾਰੇ ਦਾ ਵੀ ਆਯੋਜਨ ਕੀਤਾ ਗਿਆ ਜੋ 2 ਅਗਸਤ ਤੋਂ 4 ਅਗਸਤ ਤੱਕ ਤਿੰਨ ਦਿਨ ਚੱਲਿਆ।ਇਸ ਮੌਕੇ ‘ਪੰਜਾਬ ਕਬੱਡੀ ਐਸੋਸੀਏਸ਼ਨ’ ਦੇ ਪ੍ਰਧਾਨ ਅਤੇ ਘਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਲਾਲ ਘਨੌਰ ਵਿਸ਼ੇਸ਼ ਤੌਰ ਤੇ ਗੁੱਗਾ ਮਾੜੀ ਪਹੁੰਚੇ ਜਿਥੇ ਉਨ੍ਹਾਂ ਨੇ ਮੱਥਾ ਟੇਕ ਕੇ ਅਸ਼ੀਰਵਾਦ ਲਿਆ ਅਤੇ ਭਗਤਾਂ ਦੇ ਦਰਬਾਰ ਵਿਚ ਹਾਜ਼ਰੀ ਭਰੀ। ਵਿਧਾਇਕ ਗੁਰਲਾਲ ਘਨੌਰ ਨੇ ਕਮੇਟੀ ਵੱਲੋਂ ਕਰਵਾਏ ਜਾ ਰਹੇ ਸਮਾਗਮਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਧਾਰਮਿਕ ਸਮਾਗਮ ਨੌਜਵਾਨ ਪੀੜ੍ਹੀ ਵਿਚ ਨਵੀਂ ਊਰਜਾ ਭਰਦੇ ਹਨ, ਭਾਈਚਾਰਕ ਏਕਤਾ ਨੂੰ ਮਜ਼ਬੂਤ ਕਰਦੇ ਹਨ ਅਤੇ ਸਮਾਜ ਨੂੰ ਸਦਭਾਵਨਾ ਦੀ ਦਿਸ਼ਾ ਵਿੱਚ ਲੈ ਕੇ ਜਾਂਦੇ ਹਨ।ਗੁੱਗਾ ਮਾੜੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਖਦਰਸ਼ਨ ਸਿੰਘ ਅਤੇ ਉਪ ਪ੍ਰਧਾਨ ਸਤਵਿੰਦਰ ਸਿੰਘ ਸੱਤੀ ਅਤੇ ਸਰਪੰਚ ਗੁਰਦੀਪ ਸਿੰਘ ਬਸਮਾ ਨੇ ਦੱਸਿਆ ਕਿ ਇਹ ਭੰਡਾਰਾ ਪਿੰਡ ਵਾਸੀਆਂ ਅਤੇ ਗ੍ਰਾਮ ਪੰਚਾਇਤ ਦੇ ਸਾਂਝੇ ਸਹਿਯੋਗ ਨਾਲ ਹਰ ਸਾਲ ਕਰਵਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਨਵੀਂ ਬਣੀ ਪ੍ਰਬੰਧਕ ਕਮੇਟੀ ਨੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਧਾਰਮਿਕ ਸਮਾਗਮ ਨੂੰ ਸਫਲ ਬਣਾਇਆ ਹੈ। ਉਨਾ ਦੱਸਿਆ ਕਿ ਗੱਦੀ ਨਸ਼ੀਨ ਭਗਤ ਜੀਤ ਸਿੰਘ, ਭਗਤ ਭਜਨ ਸਿੰਘ ਅਤੇ ਭਗਤ ਰਜਿੰਦਰ ਸਿੰਘ ਵੱਲੋਂ ਧਾਰਮਿਕ ਰਹੁ-ਰੀਤਾਂ ਮੁਤਾਬਕ ਮੰਦਿਰ ਵਿਚ ਪੂਜਾ ਅਰਚਨਾ ਕੀਤੀ ਗਈ। ਮੇਲੇ ਦੇ ਪਹਿਲੇ ਦਿਨ, ਪ੍ਰਾਚੀਨ ਪਰੰਪਰਾ ਅਨੁਸਾਰ ਲੋਕਾਂ ਨੇ ਮੱਥਾ ਟੇਕ ਕੇ ਚੌਂਕੀ ਭਰੀ ਅਤੇ ਆਪਣੀਆਂ ਮੰਨਤਾਂ ਮੰਗੀਆਂ। ਪ੍ਰਬੰਧਕਾ ਨੇ ਦੱਸਿਆ ਕਿ ਇਸ ਗੁੱਗਾ ਮਾੜੀ ਮੇਲੇ ਦੌਰਾਨ ਹਰ ਸਾਲ ਕੁਸ਼ਤੀ ਦੰਗਲ ਵੀ ਕਰਵਾਇਆ ਜਾਂਦਾ ਹੈ ਪ੍ਰੰਤੂ ਇਸ ਵਾਰ ਬਰਸਾਤੀ ਮੌਸਮ ਹੋਣ ਕਰਕੇ ਇਹ ਕੁਸ਼ਤੀ ਦੰਗਲ ਹੁਣ 11ਅਗਸਤ ਨੂੰ ਪਿੰਡ ਬਾਸਮਾ ਵਿਖੇ ਗੁੱਗਾ ਮਾੜੀ ਪ੍ਰਬੰਧਕ ਕਮੇਟੀ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਹੋਵੇ।ਜਿਸ ਦੀਆਂ ਤਿਆਰੀਆਂ ਆਰੰਭ ਕੀਤੀਆਂ ਗਈਆਂ ਹਨ।ਸਮਾਗਮ ਦੌਰਾਨ ਇਲਾਕਾ ਪ੍ਰਸ਼ਾਸਨ ਵੱਲੋਂ ਵੀ ਪੂਰਾ ਸਹਿਯੋਗ ਦਿੱਤਾ ਗਿਆ। ਧਾਰਮਿਕ ਸਮਾਗਮ ਵਿਚ ਹਰਪ੍ਰੀਤ ਸਿੰਘ ਥਾਣਾ ਸ਼ੰਭੂ,ਜਜਵਿੰਦਰ ਸਿੰਘ ਇੰਚਾਰਜ ਚੋਟੀ ਤੇਪਲਾ, ਮਨਪ੍ਰੀਤ ਸਿੰਘ ਮੁਨਸ਼ੀ,ਸਰਪੰਚ ਦਵਿੰਦਰ ਸਿੰਘ ਭੰਗੂ, ਇੰਦਰਜੀਤ ਸਿੰਘ ਸਿਆਲੂ, ਗੁਰਪ੍ਰੀਤ ਸਿੰਘ ਟਮਾਟਰ,ਰੋਡੀ ਸਰਪੰਚ ਗੁਰਨਾਖੇੜੀ,ਬੋਵੀ ਸਰਪੰਚ ਮੋਹੀ ਕਲਾ,ਜੋਧਵੀਰ ਸਿੰਘ ਵੜੈਚ ਸਰਪੰਚ ਘੜਾਮਾ, ਸੁਖਚੈਨ ਸਿੰਘ ਸਰਪੰਚ ਤੇਰਾ, ਦਰਸ਼ਨ ਸਿੰਘ ਸਰਪੰਚ ਲੂਹੜ, ਗੁਰਪ੍ਰੀਤ ਸਿੰਘ ਨੰਦਗੜ੍ਹ, ਪੰਚ ਸੁਰਿੰਦਰ ਸਿੰਘ ਛਿੰਦਾ ਬਾਸਮਾ,ਪੰਚ ਸੁਖਵਿੰਦਰ ਸਿੰਘ,ਸੋਹਣ ਸਿੰਘ, ਮੱਖਣ ਸਿੰਘ,ਬੱਗਾ ਸਿੰਘ ਬੈਦਵਾਨ, ਲਖਵਿੰਦਰ ਸਿੰਘ ਲੱਖਾ, ਕਮੇਟੀ ਮੈਂਬਰ ਕਰਮਜੀਤ ਸਿੰਘ, ਸੰਜੀਵ ਕੁਮਾਰ, ਬਲਦੇਵ ਸਿੰਘ, ਲਵਲੀ,ਤੋਤਾ ਸਿੰਘ, ਵਿੱਕੀ ਸਿੰਘ, ਗੁਰਦਿੱਤ ਸਿੰਘ,ਲਾਭ ਸਿੰਘ ਸਮੇਤ ਹੋਰ ਬਾਸਮਾ ਪਿੰਡ ਵਾਸੀ ਅਤੇ ਸੈਂਕੜੇ ਭਗਤਾਂ ਅਤੇ ਸੰਗਤਾਂ ਨੇ ਹਿੱਸਾ ਲੈ ਕੇ ਆਤਮਕ ਅਨੰਦ ਪ੍ਰਾਪਤ ਕੀਤਾ।