ਮਹਿਲਾ ਵਿੰਗ ਦੀ ਆਗੂ ਜਸਵਿੰਦਰ ਕੌਰ ਨੇ ਕੀਤਾ ਵਿਧਾਇਕ ਨੀਨਾ ਮਿੱਤਲ ਦਾ ਧੰਨਵਾਦ

ਰਾਜਪੁਰਾ/ਬਨੂੜ 06 ਅਗਸਤ(ਹਿਮਾਂਸ਼ੂ ਹੈਰੀ):ਬਨੂੜ ਸ਼ਹਿਰ ਵਿੱਚ ਪਿਛਲੇ ਦੋ ਦਹਾਕਿਆਂ ਤੋਂ ਰੁਕੇ ਹੋਏ ਵਿਕਾਸ ਕਾਰਜਾਂ ਨੂੰ ਵਿਧਾਇਕ ਨੀਨਾ ਮਿੱਤਲ ਵੱਲੋਂ ਹਰੀ ਝੰਡੀ ਦੇ ਦਿੱਤੀ ਗਈ ਹੈ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਆਮ ਆਦਮੀ ਪਾਰਟੀ ਦੇ ਸ਼ਹਿਰੀ ਆਗੂ ਲੱਕੀ ਸੰਧੂ ਮਹਿਲਾ ਇੰਚਾਰਜ ਜਸਵਿੰਦਰ ਕੌਰ ਕੌਂਸਲਰ ਭਜਨ ਲਾਲ ਨੰਦਾ ਲਾਲਾ ਖਲੋਰ ਨੇ ਦੱਸਿਆ ਕਿ ਪਿਛਲੇ ਦੋ ਦਹਾਕਿਆਂ ਤੋਂ ਬਨੂੜ ਸ਼ਹਿਰ ਦੇ ਵਿਕਾਸ ਨੂੰ ਬਰੇਕਾਂ ਲੱਗੀਆਂ ਹੋਈਆਂ ਸਨ ਲੋਕ ਗਲੀਆਂ ਵਿੱਚੋਂ ਲੰਘਣ ਸਮੇਂ ਬਹੁਤ ਦੁਖੀ ਸਨ ਕਿਉਂਕਿ ਗਲੀਆਂ ਕੱਚੀਆਂ ਹੋਣ ਕਾਰਨ ਉਹਨਾਂ ਤੇ ਇੰਟਰਲਾਕ ਟਾਈਲਾਂ ਨਾ ਲੱਗ ਸਕੀਆਂ ਜਿਸ ਕਾਰਨ ਬਰਸਾਤ ਵਿੱਚ ਹਰ ਇੱਕ ਰਾਹਗੀਰ ਦਾ ਉਥੋਂ ਲੰਘਣਾ ਮੁਸਕਿਲ ਹੁੰਦਾ ਸੀ ਥੋੜੀ ਜਿਹੀ ਬਰਸਾਤ ਹੋਣ ਤੋਂ ਬਾਅਦ ਗਲੀਆਂ ਵਿੱਚ ਪਾਣੀ ਦੋ ਦੋ ਦਿਨ ਖੜਾ ਰਹਿੰਦਾ ਸੀ ਜਿਸ ਕਾਰਨ ਲੰਘਣਾ ਦਾ ਮੁਸ਼ਕਲ ਸੀ ਉਸਦੇ ਨਾਲ ਨਾਲ ਬਿਮਾਰੀਆਂ ਫੈਲਣ ਦਾ ਵੀ ਖਤਰਾ ਬਣਿਆ ਹੋਇਆ ਸੀ ਜਿਸ ਦੇ ਚਲਦਿਆਂ ਅੱਜ ਬਨੂੰੜ ਸ਼ਹਿਰ ਵਾਰਡ ਨੰਬਰ 12 ਬਾਂਡਿਆ ਬਸੀ ਕਲੋਨੀ ਵਿੱਚ ਸੜਕਾਂ ਦੀ ਖ਼ਸਤਾ ਹਾਲਤ ਨੂੰ ਦੇਖਦੇ ਹੋਏ 22 ਲੱਖ ਰੁਪਏ ਦੀ ਲਾਗਤ ਨਾਲ ਇੰਟਰ ਲੋਕ ਵਾਲੀ ਟਾਇਲਾਂ ਨਾਲ ਬਣਾਈ ਜਾਣ ਵਾਲੀਆਂ ਸੜਕਾਂ ਦਾ ਨੀਂਹ ਪੱਥਰ ਰੱਖਿਆ ਗਿਆ। ਜਿਸ ਤੋਂ ਬਾਅਦ ਬਨੂੜ ਇਲਾਕੇ ਦੇ ਲੋਕਾਂ ਵੱਲੋਂ ਹਲਕਾ ਵਿਧਾਇਕ ਰਾਜਪੁਰਾ ਨੀਨਾ ਮਿੱਤਲ ਤੱਕ ਪਹੁੰਚ ਕੀਤੀ ਗਈ ਜਿਸ ਤੋਂ ਬਾਅਦ ਉਹਨਾਂ ਨੇ ਬਨੂੜ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣ ਕੇ ਉਹਨਾਂ ਨੂੰ ਤੁਰੰਤ ਹੱਲ ਕਰਨ ਲਈ ਸ਼ਹਿਰੀ ਆਗੂ ਲੱਕੀ ਸੰਧੂ ਅਤੇ ਵਾਰਡ ਨੰਬਰ 10 ਦੀ ਇੰਚਾਰਜ ਅਤੇ ਮਹਿਲਾ ਵਿੰਗ ਦੀ ਆਗੂ ਜਸਵਿੰਦਰ ਕੌਰ ਭਜਨ ਲਾਲ ਨੰਦਾ, ਲਾਲ ਖਲੌਰ ਅਤੇ ਆਮ ਆਦਮੀ ਪਾਰਟੀ ਦੇ ਸਮੂਹ ਵਰਕਰਾਂ ਨੂੰ ਨਾਲ ਲੈ ਕੇ ਅੱਜ ਬਨੂੜ ਵਿੱਚ ਗਲੀਆਂ ਬਣਵਾਉਣ ਦਾ ਕੰਮ ਸ਼ੁਰੂ ਕੀਤਾ ਜਿਸ ਤੋਂ ਬਾਅਦ ਲੋਕਾਂ ਵੱਲੋਂ ਵਿਧਾਇਕ ਨੀਨਾ ਮਿੱਤਲ ਦਾ ਧੰਨਵਾਦ ਕੀਤਾ ਦੂਜੇ ਪਾਸੇ ਬਨੂੰੜ ਵਾਰਡ ਨੰਬਰ 3 ਤੋਂ ਸਾਬਕਾ ਐੱਮ. ਸੀ ਨਿੰਮੋ ਰਾਣੀ ਅਤੇ ਐੱਮ. ਸੀ ਦੀਆਂ ਚੋਣਾਂ ਲੜ ਚੁੱਕੇ ਉਹਨਾਂ ਦੇ ਪਤੀ ਵਿਜੈ ਕੁਮਾਰ ਆਪਣੇ ਸੈਂਕੜੇ ਸਾਥੀਆਂ ਨਾਲ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਪੰਜਾਬ ਅਤੇ ਹਲਕਾ ਰਾਜਪੁਰਾ ਵਿੱਚ ਕਰਵਾਏ ਜਾ ਰਹੇ ਵਿਕਾਸ ਦੇ ਕੰਮਾਂ ਤੋਂ ਖੁਸ਼ ਹੋ ਕੇ ਅਕਾਲੀ ਦਲ ਨੂੰ ਛੱਡ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ। ਉਹਨਾਂ ਦਾ ਕਹਿਣਾ ਹੈ ਕਿ ਵਿਕਾਸ ਕਾਰਜਾਂ ਦੀ ਲਗੀ ਬਰੇਕਾਂ ਤੋਂ ਦੁਖੀ ਆਏ ਲੋਕਾਂ ਵੱਲੋਂ ਕਾਂਗਰਸ ਅਤੇ ਅਕਾਲੀ ਦਲ ਪਾਰਟੀ ਨੂੰ ਅਲਵਿਦਾ ਕਹਿੰਦੇ ਹੋਏ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਕੇ ਆਮ ਆਦਮੀ ਪਾਰਟੀ ਰਾਜਪੁਰਾ ਹਲਕਾ ਵਿਧਾਇਕ ਨੀਨਾ ਮਿੱਤਲ ਦੇ ਪਰਿਵਾਰ ਵਿੱਚ ਵਾਧਾ ਕੀਤਾ ਹੈ। ਬਨੂੜ ਦੇ ਲੋਕਾਂ ਦਾ ਕਹਿਣਾ ਹੈ ਕਿ ਉਹ ਆਪਣੇ ਘਰੋਂ ਬਾਹਰ ਨਹੀਂ ਨਿਕਲ ਸਕਦੇ ਹਨ ਕਿਉਂਕਿ ਗਲੀਆਂ ਨਾਲੀਆਂ ਨਾ ਬਣਨ ਹੋਣ ਕਾਰਨ ਉਨਾਂ ਦਾ ਗਲੀ ਵਿੱਚ ਲੰਘਣ ਨੂੰ ਵੀ ਦਿਲ ਨਹੀਂ ਕਰਦਾ ਹੈ ਅਤੇ ਹਰ ਰੋਜ਼ ਉਹ ਬਦਬੂ ਵਿੱਚ ਰਹਿਣ ਲਈ ਮਜਬੂਰ ਹਨ ਉਹਨਾਂ ਦਾ ਕਹਿਣਾ ਇਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਬਨੂੜ ਸ਼ਹਿਰ ਵਿੱਚ ਕੋਈ ਵੀ ਵਿਕਾਸ ਕਾਰਜ ਨਹੀਂ ਹੋਏ ਹਨ ਜਿਨਾਂ ਤੋਂ ਦੁਖੀ ਹੋ ਕੇ ਅੱਜ ਉਹ ਆਪਣੇ ਪਰਿਵਾਰਾਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਹਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਲਕਾ ਵਿਧਾਇਕ ਰਾਜ ਭਰਾ ਨੀਨਾ ਮਿੱਤਲ ਦਾ ਕਹਿਣਾ ਹੈ ਕਿ ਬਨੂੜ ਸ਼ਹਿਰ ਨੂੰ ਵਧੀਆ ਅਤੇ ਸੋਨੀ ਦਿੱਖ ਵਾਲਾ ਸ਼ਹਿਰ ਬਣਾਇਆ ਜਾਵੇਗਾ ਵਿਕਾਸ ਕਾਰਜਾਂ ਦੀ ਕੋਈ ਵੀ ਕਮੀ ਬਨੂੜ ਸ਼ਹਿਰ ਲਈ ਨਹੀਂ ਛੱਡੀ ਜਾਵੇਗੀ। ਜੇਕਰ ਕਿਸੇ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਹ ਆ ਕੇ ਮੇਰੇ ਨਾਲ ਸੰਪਰਕ ਕਰਨ ਹਰ ਇੱਕ ਮੁਸ਼ਕਿਲ ਦਾ ਹੱਲ ਮੌਕੇ ਤੇ ਕੀਤਾ ਜਾਵੇਗਾ। ਇਸ ਮੌਕੇ ਵਾਰਡ ਨੰਬਰ 10 ਦੀ ਮਹਿਲਾ ਆਗੂ ਜਸਵਿੰਦਰ ਕੌਰ ਮਨਿੰਦਰਜੀਤ ਸਿੰਘ, ਗੁਰਜੀਤ ਸਿੰਘ ਕਰਾਲਾ ਬਲਜੀਤ ਸਿੰਘ ਬੱਲੀ ਜਤਿੰਦਰ ਸਿੰਘ ਗੋਲਡੀ ਰਮੇਸ਼ ਕੁਮਾਰ ਢੋਲੀ ਅਵਤਾਰ ਸਿੰਘ ਸੇਵਾ ਸੋਸਾਇਟੀ ਬਨੂੜ ਤੋ ਇਲਾਵਾ ਬਨੂੜ ਇਲਾਕੇ ਦੇ ਸਮੂਹ ਆਮ ਆਦਮੀ ਪਾਰਟੀ ਦੇ ਮਿਹਨਤੀ ਵਰਕਰ ਅਤੇ ਇਲਾਕਾ ਨਿਵਾਸੀ ਮੌਜੂਦ ਸਨ।