ਡੇਰਾ ਬੱਸੀ ‘ਚ ਅਰੋੜਾ-ਖੱਤਰੀ ਸਮਾਜ ਦੇ ਸਮਰਥਨ ਨਾਲ ਸੰਜੀਵ ਖੰਨਾ ਨੂੰ ਮਿਲੇਗਾ ਹੋਰ ਬਲ

ਡੇਰਾ ਬਸੀ/ਜ਼ੀਰਕਪੁਰ,07 ਅਗਸਤ(ਹਿਮਾਂਸ਼ੂ ਹੈਰੀ):ਅਰੋੜਾ ਮਹਾਸਭਾ ਪੰਜਾਬ ਦੀ ਜ਼ਿਲ੍ਹਾ ਮੋਹਾਲੀ ਇਕਾਈ ਨੂੰ ਨਵਾਂ ਆਗੂ ਮਿਲ ਗਿਆ ਹੈ। ਸਮਾਜ ਸੇਵੀ ਦੀਪਕ ਜੁਨੇਜਾ ਨੂੰ ਜਦੋਂ ਜ਼ਿਲ੍ਹਾ ਮੋਹਾਲੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਉਹ ਜ਼ੀਰਕਪੁਰ ਪਹੁੰਚੇ ਤਾਂ ਭਾਜਪਾ ਨੇਤਾ ਸੰਜੀਵ ਖੰਨਾ ਨੇ ਉਨ੍ਹਾਂ ਦਾ ਗੁਲਦਸਤਾ ਭੇਂਟ ਕਰਕੇ ਸਨਮਾਨਿਤ ਸਵਾਗਤ ਕੀਤਾ।ਇਸ ਮੌਕੇ ਭਾਜਪਾ ਦੇ ਮੈਂਬਰ ਸੁਧੀਰ ਕਾਂਟੀਵਾਲ ਅਤੇ ਵਿਸ਼ਾਲ ਸ਼ਰਮਾ ਵੀ ਹਾਜ਼ਰ ਰਹੇ।ਦੀਪਕ ਜੁਨੇਜਾ ਨੇ ਇਸ ਮੌਕੇ ਭਰੋਸਾ ਦਿੱਤਾ ਕਿ ਅਰੋੜਾ-ਖੱਤਰੀ ਸਮਾਜ ਭਾਜਪਾ ਦੀਆਂ ਨੀਤੀਆਂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਤੋਂ ਪ੍ਰਭਾਵਿਤ ਹੋਕੇ ਭਵਿੱਖ ਵਿੱਚ ਪਾਰਟੀ ਦੇ ਹੱਕ ਵਿੱਚ ਡਟ ਕੇ ਕੰਮ ਕਰੇਗਾ। ਉਨ੍ਹਾਂ ਨੇ ਕਿਹਾ ਕਿ ਖ਼ਾਸ ਕਰਕੇ ਹਲਕਾ ਡੇਰਾ ਬੱਸੀ ਵਿੱਚ ਰੋਡ ਵੰਸ਼ ਭਾਜਪਾ ਦੇ ਸੀਨੀਅਰ ਆਗੂ ਸੰਜੀਵ ਖੰਨਾ ਦੀ ਲੀਡਰਸ਼ਿਪ ‘ਚ ਪੂਰੀ ਇਕਜੁੱਟਤਾ ਨਾਲ ਕੰਮ ਕਰਨਗੇ।ਜੁਨੇਜਾ ਨੇ ਐਲਾਨ ਕੀਤਾ ਕਿ ਉਹ ਸਮਾਜ ਵਿਚ ਜਾਗਰੂਕਤਾ ਮੁਹਿੰਮ ਚਲਾਉਣਗੇ ਅਤੇ ਕੇਂਦਰ ਸਰਕਾਰ ਦੀਆਂ ਲੋਕ-ਹਿਤਕਾਰੀ ਯੋਜਨਾਵਾਂ ਤੇ ਪ੍ਰਾਪਤੀਆਂ ਨੂੰ ਹਰ ਘਰ ਤੱਕ ਪਹੁੰਚਾਉਣਗੇ, ਤਾਂ ਜੋ ਲੋਕਾਂ ਨੂੰ ਵਿਕਾਸਪਸੰਦ ਸੋਚ ਨਾਲ ਜੋੜ ਕੇ ਭਾਜਪਾ ਲਈ ਮਜ਼ਬੂਤ ਆਧਾਰ ਤਿਆਰ ਕੀਤਾ ਜਾ ਸਕੇ।ਇਸ ਮੌਕੇ ਸੰਜੀਵ ਖੰਨਾ ਨੇ ਵੀ ਜੁਨੇਜਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਰੋੜਾ ਮਹਾਸਭਾ ਦਾ ਸਮਾਜਿਕ ਯੋਗਦਾਨ ਸਦਾ ਹੀ ਪ੍ਰੇਰਕ ਰਿਹਾ ਹੈ ਅਤੇ ਹੁਣ ਜਦੋਂ ਇਹ ਜ਼ਿੰਮੇਵਾਰੀ ਦੀਪਕ ਜੁਨੇਜਾ ਵਰਗੇ ਜ਼ਿੰਮੇਵਾਰ ਅਤੇ ਉਰਜਾਵਾਨ ਵਿਅਕਤੀ ਨੂੰ ਮਿਲੀ ਹੈ ਤਾਂ ਸਮਾਜ ਅਤੇ ਭਾਜਪਾ ਦੋਹਾਂ ਨੂੰ ਹੀ ਮਜ਼ਬੂਤੀ ਮਿਲੇਗੀ।ਅੱਜ ਰਾਜਨੀਤਿਕ ਜਾਗਰੂਕਤਾ ਅਤੇ ਇਕਜੁੱਟਤਾ ਨੂੰ ਲੈ ਕੇ ਕਈ ਅਹੰਮ ਫੈਸਲੇ ਵੀ ਲਏ ਗਏ। ਇਹ ਗੱਲ ਹੁਣ ਸਾਫ਼ ਹੈ ਕਿ ਅਰੋੜਾ-ਖੱਤਰੀ ਸਮਾਜ ਭਾਜਪਾ ਨਾਲ ਆਪਣੀ ਨੇੜਤਾ ਨੂੰ ਹੋਰ ਮਜ਼ਬੂਤ ਕਰ ਰਿਹਾ ਹੈ, ਜਿਸ ਦਾ ਅਸਰ ਆਉਣ ਵਾਲੇ ਚੋਣ ਮਾਹੌਲ ‘ਤੇ ਵੀ ਜ਼ਰੂਰ ਪਵੇਗਾ।