ਸਾਂਝ ਕੇਂਦਰ ਅਤੇ ਪੰਜਾਬ ਪੁਲਿਸ ਵਲੋਂ ਸਾਂਝੇ ਤੌਰ ਤੇ ਨਸ਼ੇ ਵਿਰੁੱਧ ਤੇ ਵਾਤਾਵਰਨ ਬਚਾਓ ਸੈਮੀਨਾਰ ਦਾ ਆਯੋਜਨ ਕੀਤਾ ਗਿਆ

ਰਾਜਪੁਰਾ,14 ਨਵੰਬਰ(ਹਿਮਾਂਸ਼ੂ ਹੈਰੀ):ਕਮਨੁਟੀ ਅਫੈਰਸ ਡਿਵੀਜ਼ਨ ਪੰਜਾਬ ਸਾਂਝ ਕੇਂਦਰ ਵਲ੍ਹੋਂ ਨਸ਼ਾ ਮੁਕਤ ਪੰਜਾਬ ਅਤੇ ਵਾਤਾਵਰਨ ਬਚਾਓ ਮੁਹਿੰਮ ਸਬੰਧੀ ਤਹਤ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਪੀ ਐਮ ਐਂਨ ਕਾਲਜ ਦੇ ਹਾਲ ਵਿਚ ਕੀਤਾ ਗਿਆ।ਜਿਸ ਵਿਚ ਵਡੀ ਗਿਣਤੀ ਵਿਚ ਵਿਦਿਆਰਥੀਆਂ ਸਮੇਤ ਆਸ ਪਾਸ ਦੇ ਪਿੰਡਾਂ ਦੇ ਲੋਕ ਅਤੇ ਸਰਪੰਚਾ ਨੇ ਭਾਗ ਲਿਤਾ ਅਤੇ ਡਰਗਜ਼ ਦੇ ਖਿਲਾਫ ਤੇ ਜਾਗਰੂਕਤਾ ਲਈ ਆਏ ਹੋਏ ਮਹਿਮਾਨਾਂ ਦੇ ਵਿਚਾਰ ਸੁਣੇ ਅਤੇ ਜਿੰਦਗੀ ਵਿੱਚ ਕਦੇ ਵੀ ਡਰਗਜ਼ ਨਾ ਲੈਣ ਦਾ ਅਤੇ ਹੋਰ ਆਸ ਪਾਸ ਦੇ ਲੋਕਾ ਨੂੰ ਵੀ ਜਾਗਰੂਕ ਕਰਨ ਦਾ ਪ੍ਰਣ ਕੀਤਾ।ਇਸ ਮੌਕੇ ਤੇ ਡੀ ਐਸ ਪੀ ਰਾਜਪੁਰਾ ਮਨਜੀਤ ਸਿੰਘ, ਐਸ ਐਚ ਓ ਸਿਟੀ ਰਾਜਪੁਰਾ ਬਲਵਿੰਦਰ ਸਿੰਘ, ਐਸ ਐਚ ਓ,ਸਦਰ ਰਾਜਪੁਰਾ ਕਿਰਪਾਲ ਸਿੰਘ ਮੋਹੀ, ਐਸ ਐਚ ਓ ਬਨੂੰੜ ਗੁਰਸੇਵਕ ਸਿੰਘ,ਜ਼ਿਲਾ ਟਰੈਫਿਕ ਮਾਰਸ਼ਲ ਦੀਪਕ ਚਾਵਲਾ, ਐਸ ਐਚ ਓ ਘਣੌਰ ਜਰਨੈਲ ਸਿੰਘ, ਸਾਬਕਾ ਡੀ ਐਸ ਪੀ,ਰਘਵੀਰ ਸਿੰਘ,ਡਾਕਟਰ ਮੋਹਨਿਸ ਗੋੜ,ਪਰਮਜੀਤ ਸਿੰਘ, ਰੂਪਸੀ ਪਹੁਜਾ ਕੈਰੀਅਰ ਕੌਂਸਲਰ ਤੇ ਸਾਂਝ ਕੇਂਦਰ ਦੇ ਮੁਲਾਜ਼ਮ ਅਤੇ ਸਮਾਜ ਸੇਵੀ ਮੋਜੂਦ ਰਹੇ।

Leave a Reply

Your email address will not be published. Required fields are marked *