ਸਕੂਲ ਤੌਂ ਛੁੱਟੀ ਕਰ ਘਰ ਜਾ ਰਹੀ 11ਵੀਂ ਜਮਾਤ ਦੀ ਬੱਚੀ ਦੀ ਟਿੱਪਰ ਥੱਲੇ ਆਣ ਕਾਰਨ ਹੋਈ ਮੌਤ

ਹੈਰੀਟੇਜ ਸਕੂਲ ਤੋਂ ਘਰ ਜਾ ਰਹੀ ਬੱਚੀ ਦੀ ਟਿੱਪਰ ਨੇ ਲਿਆ ਆਪਣੀ ਲਪੇਟ ‘ਚ

ਪਟਿਆਲਾ/ਬਨੂੜ, 06 ਅਗਸਤ(ਹਿਮਾਂਸ਼ੂ ਹੈਰੀ): ਲਾਲੜੂ ਨੇੜਲੇ ਪਿੰਡ ਖੇੜਾ ਨਜ਼ਦੀਕ ਲਹਿਲਾ ਦੇ ਹੈਰੀਟੇਜ ਸਕੂਲ ਵਿੱਚ ਪੜ੍ਹਨ ਵਾਲੀ ਇੱਕ ਬੱਚੀ ਉੱਪਰ ਟਿੱਪਰ ਚੜਨ ਕਾਰਨ ਉਸ ਦੀ ਮੌਕੇ ਤੇ ਮੌਤ ਹੋ ਗਈ ਇਸ ਬਾਰੇ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਏ.ਐਸ.ਆਈ ਜਸਵਿੰਦਰ ਪਾਲ ਨੇ ਦੱਸਿਆ ਕਿ ਜਸਨੀਤ ਕੌਰ ਪੁੱਤਰੀ ਬਲਵਿੰਦਰ ਸਿੰਘ ਵਾਸੀ ਪਿੰਡ ਨਰੈਣਾ ਫਤਿਹਗੜ੍ਹ ਸਾਹਿਬ ਜੋ ਕਿ ਲਹਿਲਾ ਦੇ ਹੈਰੀਟੇਜ ਸਕੂਲ ਵਿੱਚ ਗਿਆਰਵੀਂ ਜਮਾਤ ਵਿੱਚ ਪੜਨ ਵਾਲੀ ਵਿਦਿਆਰਥਨ ਸੀ ਉਹ ਸਕੂਲ ਤੋਂ ਛੁੱਟੀ ਕਰਕੇ ਘਰ ਪੈਦਲ ਵਾਪਿਸ ਜਾ ਰਹੀ ਸੀ ਜਦੋਂ ਹੀ ਉਹ ਸਕੂਲ ਤੋਂ ਥੋੜੀ ਦੂਰੀ ਤੇ ਪਹੁੰਚੀ ਤਾਂ ਪਿੱਛੋਂ ਆ ਰਹੇ ਟਿੱਪਰ ਚਾਲਕ ਨੇ ਆਪਣੀ ਅਣਗਹਿਲੀ ਨਾਲ ਇਸ ਬੱਚੀ ਨੂੰ ਅਗਲੇ ਟਾਇਰ ਥੱਲੇ ਦਬੋਚ ਲਿਆ ਅਤੇ ਕੁਝ ਦੂਰੀ ਤੱਕ ਇਸ ਨੂੰ ਨਾਲ ਹੀ ਘੜੀਸ ਕੇ ਲੈ ਗਿਆ ਰਾਹਗੀਰਾਂ ਦੇ ਰੋਲਾ ਪਾਉਣ ਤੋਂ ਬਾਅਦ ਟਿੱਪਰ ਚਾਲਕ ਨੇ ਆਪਣਾ ਟਿੱਪਰ ਰੋਕਿਆ ਜਿਸ ਤੋਂ ਬਾਅਦ ਉਹ ਮੌਕੇ ਤੇ ਫਰਾਰ ਹੋ ਗਿਆ ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਹਾਈਵੇ ਬਨੂੜ ਦੇ ਮੁਲਾਜ਼ਮ ਹਰਪਾਲ ਸਿੰਘ ਅਤੇ ਲਛਮਣ ਸਿੰਘ ਮੌਕੇ ਤੇ ਪਹੁੰਚੇ ਉਨਾਂ ਨੇ ਬੁਰੀ ਤਰ੍ਹਾਂ ਜ਼ਖਮੀ ਹੋਈ ਲੜਕੀ ਨੂੰ ਟਿੱਪਰ ਦੇ ਟਾਇਰਾਂ ਥੱਲਿਓਂ ਕੱਢ ਕੇ ਰਾਜਪੁਰਾ ਦੇ ਏ.ਪੀ ਜੈਨ ਹਸਪਤਾਲ ਵਿਖੇ ਲੈ ਕੇ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਿਕ ਐਲਾਨ ਕਰ ਦਿੱਤਾ ਇਸ ਮੌਕੇ ਜਾਂਚ ਅਧਿਕਾਰੀ ਏ.ਐਸ.ਆਈ ਜਸਵਿੰਦਰ ਪਾਲ ਨੇ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਤੇ ਪੋਸਟਮਾਟਮ ਕਰਵਾਉਣ ਉਪਰੰਤ ਲਾਸ਼ ਨੂੰ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ। ਪੁਲਿਸ ਨੇ ਟਿੱਪਰ ਨੂੰ ਕਬਜ਼ੇ ਵਿੱਚ ਲੈ ਕੇ ਦੋਸ਼ੀ ਟਰੱਕ ਚਾਲਕ ਖਿਲਾਫ ਮੁਕਦਮਾ ਦਰਜ ਕਰ ਲਿਆ ਹੈ ਅਤੇ ਜਲਦ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

Leave a Reply

Your email address will not be published. Required fields are marked *