ਕਾਲਜ ਦੇ ਪੁਰਾਣੇ ਵਿਦਿਆਰਥੀਆਂ ਨੂੰ ਇਸ ਆਯੋਜਨ ‘ਚ ਸ਼ਾਮਿਲ ਹੋਣ ਦਾ ਦਿੱਤਾ ਗਿਆ ਸੱਦਾ
ਰਾਜਪੁਰਾ,21 ਨਵੰਬਰ (ਹਿਮਾਂਸ਼ੂ ਹੈਰੀ): ਰਾਜਪੁਰਾ ਦੇ ਪਟੇਲ ਮੈਮੋਰੀਆਲ ਨੈਸ਼ਨਲ ਕਾਲੇਜ ਵੱਲੋਂ ਕਾਲਜ ਦੀ ਮੈਨੇਜਮੈਂਟ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਆਉਣ ਵਾਲੀ 23-11-2024 ਨੂੰ ਆਪਣੇ ਕਾਲਜ ਦੇ ਪੁਰਾਣੈ ਵਿਦਿਆਰਥੀਆਂ ਨਾਲ ਸੁਨਹਰੀ ਪਲਾਂ ਦੀਆਂ ਯਾਦਾਂ ਨੂੰ ਤਾਜਾ ਕਰਨ ਦੇ ਉਦੇਸ਼ ਨਾਲ ਅਲੂਮਨੀ ਮੀਟ ਦਾ ਆਯੋਜਨ ਕੀਤਾ ਜਾ ਰਿਹਾ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਾਲਜ ਦੇ ਪ੍ਰਿੰਸੀਪਲ ਡਾ ਚੰਦਰ ਪ੍ਰਕਾਸ਼ ਗਾਂਧੀ ਨੇ ਦੱਸਿਆ ਕਿ ਕਾਲੇਜ ਵਿੱਚ ਪੜ੍ਹਾਈ ਦੌਰਾਨ ਵਿਦਿਆਰਥੀਆਂ ਦਾ ਸਮਾਂ ਬਹੁਤ ਹੀ ਰੋਚਕ ਅਤੇ ਖੱਟੀਆ ਮਿੱਠੀਆ ਯਾਦਾਂ ਵਾਲਾ ਹੁੰਦਾ ਹੈ ਜੋ ਕਿ ਜ਼ਿੰਦਗੀ ਭਰ ਯਾਦ ਰੱਖਿਆ ਜਾਂਦਾ ਹੈ ਅਤੇ ਇਸ ਨੂੰ ਮੁੱਖ ਰੱਖਦੇ ਹੋਏ ਕਾਲਜ ਵੱਲੋਂ ਪੁਰਾਣੇ ਵਿਦਿਆਰਥੀਆਂ ਨਾਲ ਪੜ੍ਹਾਈ ਦੌਰਾਨ ਬਿਤਾਏ ਸੁਨਹਿਰੀ ਸਮੇਂ ਦੀਆਂ ਯਾਦਾਂ ਨੂੰ ਤਾਜ਼ਾ ਕਰਨ, ਉਨ੍ਹਾ ਨੂੰ ਹੋਰ ਗੂੜਾ ਅਤੇ ਉਨ੍ਹਾਂ ਨਾਲ ਸਦੀਵੀ ਸਬੰਧਾਂ ਨੂੰ ਜਾਰੀ ਰੱਖਣ ਲਈ 23-11-24 ਦਿਨ ਸ਼ਨੀਵਾਰ ਨੂੰ ਸਵੇਰੇ 11 ਵਜੇ ਅਲੂਮਨੀ ਮੀਟ ਦਾ ਆਯੋਜਨ ਕੀਤਾ ਜਾ ਰਿਹਾ ਹੈ ਉਨ੍ਹਾ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਦੇ ਸਾਰੇ ਪੁਰਾਣੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਅਸੀਂ ਤੁਹਾਡੇ ਕੋਲ ਰਹਿਣਾ ਅਤੇ ਪੁਰਾਣੇ ਸਮਿਆਂ ਨੂੰ ਯਾਦ ਕਰਾਉਣਾ ਪਸੰਦ ਕਰਾਂਗੇ ਕਿਰਪਾ ਕਰਕੇ ਤੁਸੀਂ ਇਸ ਅਲੂਮਨੀ ਮੀਟ ਵਿੱਚ ਜਰੂਰ ਆਇਓ।