ਬਲਾਕ ਸੰਭੂ ਦੇ ਬੀ.ਡੀ.ਪੀ.ਓ.ਵੱਲੋਂ ਨਵੇਂ ਚੁਣੇ ਪੰਚਾਂ ਸਰਪੰਚਾਂ ਲਈ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ

ਹਲਕਾ ਵਿਧਾਇਕ ਗੁਰਲਾਲ ਘਨੌਰ ਨੇ ਨਵੇਂ ਚੁਣੇ ਸਰਪੰਚਾਂ ਦੇ ਲਈ ਲਗਵਾਈ ਵਰਕਸ਼ਾਪ ਵੱਡੀ ਗਿਣਤੀ ਵਿੱਚ ਨਵੇਂ ਚੁਣੇ ਹੋਏ ਪੰਚਾਂ ਤੇ ਸਰਪੰਚਾਂ ਨੇ ਲਿਆ ਭਾਗ

ਰਾਜਪੁਰਾ/ਘਨੌਰ,29 ਨਵੰਬਰ(ਹਿਮਾਂਸ਼ੂ ਹੈਰੀ):ਹਲਕਾ ਘਨੌਰ ਦੇ ਬਲੋਕ ਸ਼ੰਭੂ ਤੇ ਪਿੰਡਾਂ ਦੇ ਸਰਪੰਚਾਂ ਨੂੰ ਉਹਨਾਂ ਦੇ ਕੰਮਾਂ ਪ੍ਰਤੀ ਜਾਗਰੂਕ ਕਰਨ ਲਈ ਇਕ ਵਰਕਸ਼ਾਪ ਦਾ ਆਯੋਜਨ ਬਲਾਕ ਸ਼ੰਭੂ ਦੇ ਦੇ ਬੀਡੀਪੀਓ ਸਰਦਾਰ ਜਤਿੰਦਰ ਸਿੰਘ ਦੀ ਅਗਵਾਈ ਹੇਠ ਬਲੋਕ ਸ਼ੰਭੂ ਦੇ ਦਫਤਰ ਵਿੱਚ ਕੀਤਾ ਗਿਆ ਜਿਸ ਵਿੱਚ ਲਗਭਗ ਬਲਾਕ ਦੇ ਸਾਰੇ ਸਰਪੰਚਾਂ ਤੇ ਪੰਚਾਂ ਨੇ ਸ਼ਿਰਕਤ ਕੀਤੀ। ਇਸ ਵਿਸ਼ੇਸ਼ ਪ੍ਰੋਗਰਾਮ ਵਿੱਚ ਹਲਕਾ ਘਨੌਰ ਦੇ ਵਿਧਾਇਕ ਗੁਰਲਾਲ ਘčਰ ਆਪਣੀ ਟੀਮ ਨਾਲ ਪਹੁੰਚੇ ਤੇ ਨਵੇਂ ਚੁਣੇ ਹੋਏ ਪੰਚਾਂ ਤੇ ਸਰਪੰਚਾਂ ਦੇ ਨਾਲ ਮੁਲਾਕਾਤ ਕੀਤੀ। ਵਰਕਸ਼ਾਪ ਵਿੱਚ ਹਲਕਾ ਵਿਧਾਇਕ ਗੁਰਲਾਲ ਘਨੌਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਆਪਸ ਵਿੱਚ ਭਾਈਚਾਰਾ ਬਣਾ ਕੇ ਰੱਖੋ ਤੇ ਇੱਕ ਦੂਜੇ ਨਾਲ ਮੋਬਾਇਲ ਨੰਬਰਾਂ ਰਾਹੀਂ ਰਾਬਤਾ ਕਾਇਮ ਰੱਖ ਉਹਨਾਂ ਨੇ ਅੱਗੇ ਕਿਹਾ ਕਿ ਪਿੰਡਾਂ ਵਿੱਚ ਮਿਲ ਕੇ ਵਿਕਾਸ ਕਰੋ ਅਤੇ ਆਪਣੇ ਹਲਕਿਆਂ ਤੋਂ ਬਾਹਰ ਨਿਕਲ ਕੇ ਦੁਸਰੇ ਹਲਕਿਆਂ ਵਿੱਚ ਜਾ ਕੇ ਵਿਜਿਟ ਕਰੋ ਤੇ ਦੇਖੋ ਕੀ ਉਹਨਾਂ ਵੱਲੋਂ ਕੀ ਕੰਮ ਕੀਤੇ ਜਾ ਰਹੇ ਹਨ ਤਾਂ ਕਿ ਆਪਾਂ ਵੀ ਆਪਣੇ ਹਲਕੇ ਵਿੱਚ ਵੱਧ ਚੜ ਕੇ ਕੰਮ ਕਰਵਾ ਸਕੀਏ। ਇਸ ਦੌਰਾਨ ਬੀਡੀਪੀਓ ਆਫਿਸ ਦੇ ਸਟਾਫ ਵੱਲੋਂ ਹਲਕਾ ਵਿਧਾਇਕ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਤੇ ਬੀਡੀਪੀਓ ਆਫਿਸ ਦੇ ਸਟਾਫ ਵਲੋਂ ਆਏ ਹੋਏ ਨਵੇਂ ਸਰਪੰਚਾਂ ਨੂੰ ਜਾਣਕਾਰੀ ਦਿੱਤੀ ਗਈ ਕਿ ਕਿਹੜੇ ਵਿਭਾਗ ਦੇ ਨਾਲ ਰਾਬਤਾ ਕਾਇਮ ਕਰਕੇ ਆਪਾਂ ਕਿਹੜੇ ਕੰਮ ਕਰ ਸਕਦੇ ਹਾਂ। ਬੀ.ਡੀ.ਪੀ.ਓ ਦਫਤਰ ਵਿੱਚ ਕਿਸੀ ਵੀ ਟਾਈਮ ਆ ਕੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਇਥੋਂ ਲੈ ਸਕਦੇ ਹੋ ਤੇ ਜੋ ਵੀ ਦਫਤਰ ਵੱਲੋਂ ਮਦਦ ਦੀ ਲੋੜ ਹੈ ਉਹ ਤੁਹਾਨੂੰ ਹਰ ਵੇਲੇ ਇਥੋਂ ਮਿਲੇਗੀ।ਇਸ ਮੌਕੇ ਤੇ ਬੀ ਡੀ ਪੀ ਓ ਬਲਾਕ ਸ਼ੰਭੂ ਜਤਿੰਦਰ ਸਿੰਘ, ਜੋਗਿੰਦਰ ਸਿੰਘ ਪੰਚਾਇਤ ਅਫਸਰ, ਅਮਰਜੀਤ ਸਿੰਘ ਜੇਈ, ਬਲਜੀਤ ਸਿੰਘ ਸੁਪਰੀਟੈਂਡੈਂਟ, ਹਰਭਜਨ ਸਿੰਘ ਸੈਕਟਰੀ, ਭੁਪਿੰਦਰ ਸਿੰਘ, ਇਕਬਾਲ ਸਿੰਘ, ਸਤਵਿੰਦਰ ਸਿੰਘ, ਸ਼ਮਸ਼ੇਰ ਸਿੰਘ ਅਤੇ ਗੁਰਪਿਰਲ ਸਿੰਘ ਮੌਜੂਦ ਰਹੇ।

Leave a Reply

Your email address will not be published. Required fields are marked *