ਰਾਜਪੁਰਾ,21 ਨਵੰਬਰ(ਹਿਮਾਂਸ਼ੂ ਹੈਰੀ):ਹਲਕਾ ਰਾਜਪੁਰਾ ਵਿਧਾਇਕਾਂ ਮੈਡਮ ਨੀਨਾ ਮਿੱਤਲ ਦੀ ਰਹਿਨੁਮਾਈ ਹੇਠ ਹਲਕੇ ਅੰਦਰ ਚੱਲ ਰਹੇ ਸਮੁੱਚੇ ਵਿਕਾਸ ਕਾਰਜਾਂ ਨੂੰ ਮਿੱਥੇ ਸਮੇਂ ਅਨੁਸਾਰ ਪੂਰਾ ਕਰਨ ਲਈ ਕੰਮ ਵਿੱਚ ਹੋਰ ਤੇਜ਼ੀ ਲਿਆਉਣ ਦੇ ਨਾਲ-ਨਾਲ ਕੰਮ ਦੀ ਗੁਣਵੱਤਾ ਦਾ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਵਾਰਡ ਨੰਬਰ 15 ਅਤੇ 16 ਦੇ ਇੰਚਾਰਜ ਗੁਰਸ਼ਰਨ ਸਿੰਘ ਵਿੱਰਕ ਨੇ ਸਬੰਧਤ ਅਧਿਕਾਰੀਆਂ ਨਾਲ ਪਿਛਲੇ ਅਤੇ ਨਵੇ ਕੰਮਾਂ ਦਾ ਜਾਇਜ਼ਾ ਕਰਦੇ ਹੋਏ ਕੀਤਾ। ਉਨ੍ਹਾਂ ਦੱਸਿਆ ਕਿ ਐਮ ਐਲ ਏ ਰਾਜਪੁਰਾ ਮੈਡਮ ਨੀਨਾ ਮਿੱਤਲ ਦੀ ਅਗਵਾਈ ਹੇਠ ਵਾਰਡ ਨੰਬਰ 15 ਅਤੇ 16 ਵਿਚ ਨਵੇਂ ਸ਼ੁਰੂ ਹੋਣ ਵਾਲੇ ਕੰਮਾਂ ਪ੍ਰਤੀ ਸਬੰਧਤ ਵਿਭਾਗ ਅਧਿਕਾਰੀ ਜੀ ਈ ਗਗਨਦੀਪ ਸਿੰਘ ਨੇ ਮੌਕਾ ਦੇਖਿਆਂ ਅਤੇ ਜਲਦੀ ਸੜਕਾਂ ਦੇ ਨਵੀਨੀਕਰਨ ਦੇ ਕੰਮ ਸ਼ੁਰੂ ਕਰਨ ਤੇ ਵਿਚਾਰ ਵਟਾਂਦਰਾ ਕੀਤਾ।ਉਨ੍ਹਾਂ ਦੱਸਿਆ ਕਿ ਅਗਲੇ ਕੁਝ ਦਿਨਾਂ ਵਿਚ ਗੁਰੂ ਅਮਰਦਾਸ ਕਲੋਨੀ, ਕੁਲਦੀਪ ਨਗਰ ਵਾਰਡ ਨੰਬਰ 16 ਅਤੇ ਨਿਓ ਅਫ਼ਸਰ ਕਲੋਨੀ, ਸੁੰਦਰ ਐਨਕਲੇਵ,ਪ੍ਰੇਮ ਨਗਰ, ਚੌਹਾਨ ਕਲੋਨੀ ਵਾਰਡ ਨੰਬਰ 15 ਵਿਚ ਇੰਟਰਲਾਕ ਟਾਇਲਾਂ ਨਾਲ ਬਣਨ ਵਾਲੀਆ ਸੜਕਾ ਦੀ ਸ਼ੁਰੂਆਤ ਰਾਜਪੁਰਾ ਵਿਧਾਇਕਾਂ ਮੈਡਮ ਨੀਨਾ ਮਿੱਤਲ ਆਪਣੇ ਕਰ ਕਮਲਾਂ ਨਾਲ ਕਰਨਗੇ।ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀ ਐਮ ਐਲ ਏ ਰਾਜਪੁਰਾ ਕੋਆਰਡੀਨੇਟਰ ਟੀਮ ਰਿਤੇਸ਼ ਬਾਸਲ, ਕੋਆਰਡੀਨੇਟਰ ਸਚਿਨ ਮਿੱਤਲ, ਰਾਜੇਸ਼ ਕੁਮਾਰ ਇੰਸਾਂ ਮੀਤ ਪ੍ਰਧਾਨ ਨਗਰ ਕੌਂਸਲ ਰਾਜਪੁਰਾ, ਕੋਆਰਡੀਨੇਟਰ ਸਾਮ ਸੁੰਦਰ ਵਧਵਾ ਨੇ ਵੱਖ-ਵੱਖ ਸਮੇਂ ਦੋਰਾ ਕਰਦੇ ਹੋਏ ਸਥਿਤੀ ਦਾ ਜਾਇਜ਼ਾ ਲਿਆ ਹੈ।ਜਦ ਕਿ ਰਹਿੰਦੀਆਂ ਸੜਕਾਂ ਅਤੇ ਹੋਰ ਵਿਕਾਸ ਕਾਰਜਾਂ ਬਾਰੇ ਕੋਆਰਡੀਨੇਟਰ ਟੀਮ ਦੇ ਸਰਵੇ ਨਿਰੰਤਰ ਜਾਰੀ ਰਹਿਣਗੇ।ਇਸ ਮੌਕੇ ਆਪ ਦੇ ਵਾਰਡ ਇੰਚਾਰਜ ਗੁਰਸ਼ਰਨ ਸਿੰਘ ਵਿੱਰਕ ਨੇ ਕਿਹਾ ਕਿ ਐਮ ਐਲ ਏ ਰਾਜਪੁਰਾ ਮੈਡਮ ਨੀਨਾ ਮਿੱਤਲ ਅਗਵਾਈ ਚ ਹਲਕਾ ਰਾਜਪੁਰਾ ਵਿੱਚ ਸੜਕਾਂ ਦੇ ਸਰਬਪੱਖੀ ਵਿਕਾਸ ਹੋਰਾਂ ਲਈ ਪ੍ਰੇਰਨਾ ਸਰੋਤ ਹੋਣਗੇ। ਉਨ੍ਹਾਂ ਵਾਰਡ ਨੰਬਰ 15 ਤੇ 16 ਵਾਸੀਆਂ ਨੂੰ ਕਿਹਾ ਕਿ ਉਹ ਕਾਹਲੇ ਨਾ ਪੈਣ ਜਲਦੀ ਵਾਰਡ ਨਿਵਾਸੀਆ ਨੂੰ ਸਮਾਂਬੱਧ ਬੁਨਿਆਦੀ ਸਹੂਲਤਾਂ ਮੁਹਈਆ ਕਰਵਾਈਆ ਜਾਣਗੀਆਂ।