ਰਾਜਪੁਰਾ/ਘਨੌਰ,07 ਅਗਸਤ ਹਿਮਾਂਸ਼ੂ ਹੈਰੀ
ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੀਆਂ ਨਦੀਆਂ ਨੂੰ ਲੈ ਕੇ ਲਗਾਤਾਰ ਅਲਰਟ ਜਾਰੀ ਕੀਤੇ ਜਾ ਰਹੇ ਹਨ ਜਿਸ ਦੇ ਤਹਿਤ ਰਾਜਪੁਰਾ ਪ੍ਰਸ਼ਾਸਨ ਦੇ ਵੱਲੋਂ ਸਬ ਡਿਵੀਜ਼ਨ ਦੇ ਵਿੱਚ ਪੈਂਦੇ ਘੱਗਰ ਨਦੀ ਦੇ ਨਜ਼ਦੀਕ ਪਿੰਡਾਂ ਦੇ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਜਿਨਾਂ ਵਿੱਚ ਹਲਕਾ ਘਨੌਰ ਦੇ ਪਿੰਡ ਸਰਾਲਾ ਊਟਸਰ,ਨਨਹੇੜੀ,ਰਾਏਪੁਰ, ਸੰਜਰਪੁਰ ਆਦਿ ਪਿੰਡਾਂ ਦੇ ਵਿੱਚ ਵੱਧ ਰਹੇ ਪਾਣੀ ਨੂੰ ਲੈ ਕੇ ਪ੍ਰਸ਼ਾਸਨ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ। ਜੇਕਰ ਗੱਲ ਸਰਾਲਾ ਖੁਰਦ ਦੀ ਕੀਤੀ ਜਾਵੇ ਤਾਂ ਸਰਾਲਾ ਖੁਰਦ ਤੋਂ ਗੁਜਰਨ ਵਾਲੀ ਘੱਗਰ ਦਰਿਆ ਦਾ ਖਤਰੇ ਤੋਂ ਉੱਪਰ ਦਾ ਨਿਸ਼ਾਨ 17 ਫੁੱਟ ਦੇ ਕਰੀਬ ਹੈ ਪਰੰਤੂ ਇਸ ਸਮੇਂ ਘੱਗਰ ਨਦੀ ਦੇ ਵਿੱਚ ਪਾਣੀ ਦਾ ਪੱਧਰ 14 ਤੋਂ ਲੈ ਕੇ 15 ਫੁੱਟ ਦੇ ਵਿਚਕਾਰ ਚੱਲ ਰਿਹਾ ਹੈਂ। ਮੌਕੇ ਦੇ ਉੱਪਰ ਨਹਿਰੀ ਵਿਭਾਗ ਦੇ ਐਕਸੀਅਨ ਪ੍ਰਥਮ ਗੰਭੀਰ ਨੇ ਕਿਹਾ ਕਿ ਹਲੇ ਹਾਲਾਤ ਕਾਬੂ ਦੇ ਵਿੱਚ ਹਨ ਪਿੰਡ ਭਾਂਖਰਪੁਰ ਘੱਗਰ ਦੇ ਵਿੱਚ ਪਾਣੀ ਦਾ ਲੈਵਲ ਘੱਟ ਗਿਆ ਹੈ ਅਤੇ ਆਉਣ ਵਾਲੇ ਕੁਝ ਘੰਟਿਆਂ ਵਿੱਚ ਸਰਾਲਾ ਖੁਰਦ ਦੇ ਵਿੱਚ ਵੀ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋ ਜਾਵੇਗਾ ਉਹਨਾਂ ਕਿਹਾ ਕਿ ਲੋਕਾਂ ਨੂੰ ਹਾਲੇ ਪੈਨਿੰਗ ਹੋਣ ਦੀ ਜਰੂਰਤ ਨਹੀਂ ਹੈ ਜੇਕਰ ਕੋਈ ਇਸ ਤਰ੍ਹਾਂ ਦੀ ਗੱਲ ਆਉਂਦੀ ਹੈ ਤਾਂ ਪ੍ਰਸ਼ਾਸਨ ਦੇ ਵੱਲੋਂ ਪਹਿਲਾਂ ਹੀ ਲੋਕਾਂ ਨੂੰ ਅਲਰਟ ਜਾਰੀ ਕਰ ਦਿੱਤਾ ਜਾਵੇਗਾ।