ਪਟੇਲ ਕਾਲਜ ਰਾਜਪੁਰਾ ‘ਚ ‘ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮ ਤਹਿਤ ਸੈਮੀਨਾਰ ਕਰਵਾਇਆ ਗਿਆ

ਰਾਜਪੁਰ, 21 ਨਵੰਬਰ(ਹਿਮਾਂਸ਼ੂ ਹੈਰੀ):ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਵਿਖ਼ੇ ਮੈਡਮ ਹਰਬੰਤ ਕੌਰ ਐਸ.ਪੀ.ਹੈੱਡਕੁਆਰਟਰ ਪਟਿਆਲਾ ਦੀ ਰਹਿਨੁਮਾਈ ਹੇਠ ਨਸ਼ਾ-ਮੁਕਤ ਪੰਜਾਬ ਕਰਨ ਤਹਿਤ ‘ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮ ਸੰਬੰਧੀ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਡੀ.ਐਸ.ਪੀ. ਰਾਜਪੁਰਾ ਸ. ਮਨਜੀਤ ਸਿੰਘ ਜੀ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਪਹੁੰਚੇ।ਉਨ੍ਹਾਂ ਨੇ ਸੈਮੀਨਾਰ ਵਿੱਚ ਬੋਲਦਿਆਂ ਨਸ਼ਿਆਂ ਦੇ ਕਾਰਨ, ਰੋਕਥਾਮ ਅਤੇ ਹੱਲ ਦੇ ਵਾਜਬ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਮਾਣਯੋਗ ਡੀ.ਆਈ.ਜੀ. ਦੇ ਹੁਕਮਾਂ ਤਹਿਤ ਪੰਜਾਬ ਪੁਲਿਸ ਪੂਰੇ ਪੰਜਾਬ ਵਿੱਚੋਂ ਨਸ਼ੇ ਦੀਆਂ ਜੜ੍ਹਾਂ ਵੱਢਣ ਲਈ ਦਿਨ ਰਾਤ ਇੱਕ ਕਰਕੇ ਕੰਮ ਕਰ ਰਹੀ ਹੈ। ਸੈਮੀਨਾਰ ਵਿੱਚ ਉਚੇਚੇ ਤੌਰ ਤੇ ਪਹੁੰਚੇ ਸ. ਰਘਬੀਰ ਸਿੰਘ ਰਿਟਾਇਰਡ ਡੀ.ਐਸ.ਪੀ. ਘਨੌਰ ਨੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਹਵਾਲਾ ਦਿੰਦੇ ਹੋਏ ਨਸ਼ਿਆਂ ਦੀ ਰੋਕਥਾਮ ਸਬੰਧੀ ਬਹੁਤ ਹੀ ਪ੍ਰਭਾਵਸ਼ਾਲੀ ਸ਼ਬਦਾਂ ਵਿੱਚ ਆਪਣਾ ਭਾਸ਼ਣ ਦਿੱਤਾ।ਇਨ੍ਹਾਂ ਤੋਂ ਬਿਨ੍ਹਾਂ ਸ. ਬਲਵਿੰਦਰ ਸਿੰਘ ਐਸ.ਐਚ.ਓ. ਸਿਟੀ ਥਾਣਾ ਅਤੇ ਸ. ਕਿਰਪਾਲ ਸਿੰਘ ਐਸ.ਐਚ.ਓ. ਸਦਰ ਥਾਣਾ, ਸ. ਗੁਰਸੇਵਕ ਸਿੰਘ ਐਸ.ਐਚ.ਓ. ਥਾਣਾ ਬਨੂੜ, ਸ. ਸੁਖਜਿੰਦਰ ਸਿੰਘ ਇੰਚਾਰਜ ਜ਼ਿਲ੍ਹਾ ਸਾਂਝ ਕੇਂਦਰ ਪਟਿਆਲਾ, ਸ. ਨਿਰਮਲ ਸਿੰਘ ਇੰਚਾਰਜ ਸਾਂਝ ਕੇਂਦਰ ਰਾਜਪੁਰਾ, ਸ. ਜਸਵਿੰਦਰ ਸਿੰਘ ਇੰਚਾਰਜ ਸਾਂਝ ਕੇਂਦਰ ਘਨੌਰ ਵੀ ਇਸ ਸੈਮੀਨਾਰ ਵਿੱਚ ਹਾਜ਼ਰ ਹੋਏ।ਇਸਦੇ ਨਾਲ ਹੀ ਡਾ. ਮੋਹਨੀਸ਼ ਕੁਮਾਰ ਗੌੜ ਸਰਜਨ ਰਾਜਪੁਰਾ, ਸ. ਪਰਮਜੀਤ ਸਿੰਘ ਮੈਂਬਰ ਪੁਲਿਸ ਸਾਂਝ ਕੇਂਦਰ ਪਟਿਆਲਾ, ਸ. ਗੁਰਕੀਰਤ ਸਿੰਘ ਮੈਂਬਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਟਿਆਲਾ ਅਤੇ ਸ. ਪ੍ਰੀਤਮ ਸਿੰਘ ਬੜਿੰਗ ਪਬਲਿਕ ਰਿਲੇਸ਼ਨ ਅਫ਼ਸਰ ਗਿਆਨ ਸਾਗਰ ਹਸਪਤਾਲ ਨੇ ਵੀ ਨਸ਼ਾ ਮੁਕਤ ਪੰਜਾਬ ਕਰਨ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਬੁਲਾਰਿਆਂ ਨੇ ਨਸ਼ੇ ਦੇ ਕਾਰਨ ਹੋਣ ਵਾਲੇ ਪ੍ਰਭਾਵ ਅਤੇ ਹੈਰਾਨੀਜਨਕ ਆਂਕੜੇ ਪੇਸ਼ ਕਰਕੇ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਅਤੇ ਨਸ਼ਾ ਖ਼ਰੀਦਣ ਵਾਲੇ ਵਿਅਕਤੀਆਂ ਨੂੰ ਸੈਮੀਨਾਰ ਰਾਹੀਂ ਚੇਤਾਵਨੀ ਵੀ ਦਿੱਤੀ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਨੇ ਆਏ ਹੋਏ ਪੁਲਿਸ ਅਫ਼ਸਰਾਂ ਅਤੇ ਬਾਕੀ ਮੈਂਬਰਾਂ ਦਾ ਤਹਿ ਦਿਲੋਂ ਸਵਾਗਤ ਕੀਤਾ ਤੇ ਮੰਚ ਸੰਚਾਲਨ ਡਾ. ਗੁਰਪ੍ਰੀਤ ਸਿੰਘ ‘ਜੀਪੀ’ ਦੁਆਰਾ ਬਾਖੂਬੀ ਕੀਤਾ ਗਿਆ। ਜਿਸ ਵਿੱਚ ਲਗਭਗ 500 ਦੇ ਕਰੀਬ ਵਿਦਿਆਰਥੀਆਂ ਨੇ ਇਸ ਸੈਮੀਨਾਰ ਵਿੱਚ ਹਿੱਸਾ ਲਿਆ।ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਗਾਂਧੀ,ਪ੍ਰੋ. ਰਾਜੀਵ ਬਾਹੀਆ, ਡਾ. ਜੈਦੀਪ ਸਿੰਘ ਅਤੇ ਰਾਜਪੁਰਾ ਪੁਲਿਸ ਅਤੇ ਸਾਂਝ ਕੇਂਦਰ ਸਟਾਫ਼ ਅਤੇ ਕਾਲਜ ਸਟਾਫ਼ ਮੌਜ਼ੂਦ ਸਨ।

Leave a Reply

Your email address will not be published. Required fields are marked *