ਰਾਜਪੁਰਾ,21 ਨਵੰਬਰ(ਹਿਮਾਂਸ਼ੂ ਹੈਰੀ):ਜ਼ਿਲਾ ਸਾਂਝ ਕੇਂਦਰ ਪਟਿਆਲਾ ਦੇ ਇੰਚਾਰਜ ਸਰਦਾਰ ਨਿਰਮਲਜੀਤ ਸਿੰਘ ਦੀ ਅਗਵਾਈ ਹੇਠ ਰਾਜਪੁਰਾ ਦੇ ਫੁਹਾਰਾ ਚੌਂਕ ਤੇ ਅੱਜ ਪਬਲਿਕ ਵਾਹਨਾਂ ਉੱਤੇ ਰਿਫਲੈਕਟਰ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਉਹਨਾਂ ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਸ ਤਰ੍ਹਾਂ ਠੰਡ ਸ਼ੁਰੂ ਹੋ ਗਈ ਹੈ ਤੇ ਧੁੰਦ ਤੇ ਕੋਹਰੇ ਦਾ ਸੀਜਨ ਵੀ ਸਟਾਰਟ ਹੋ ਰਿਹਾ ਹੈ ਜਿਸ ਲਈ ਇਹ ਰਿਫਲੈਕਟਰ ਅਸੀਂ ਪਬਲਿਕ ਵਾਹਨਾਂ ਤੇ ਲਗਾਉਂਦੇ ਹਾਂ ਤਾਂ ਇਸ ਨਾਲ ਕਿਤੇ ਨਾ ਕਿਤੇ ਐਕਸੀਡੈਂਟ ਤੋਂ ਬਚਾਵ ਹੋ ਸਕੇ ਤੇ ਇਸ ਨਾਲ ਕਈ ਕੀਮਤੀ ਜਿੰਦਗੀਆਂ ਵੀ ਬਚਾਈ ਜਾ ਸਕਦੀਆਂ ਹਨ। ਉਹਨਾਂ ਨੇ ਹੋਰ ਬੋਲਦੇ ਕਿਹਾ ਕਿ ਅਸੀ ਨੌਜਵਾਨਾਂ ਨੂੰ ਅਪੀਲ ਕਰਦੇ ਹਾਂ ਕਿ ਆਪਣੇ ਜੀਵਨ ਵਿੱਚ ਨਸ਼ਿਆਂ ਨੂੰ ਤਿਆਗ ਕੇ ਖੇਡਾਂ ਵੱਲ ਅਤੇ ਸਰੀਰਕ ਕਸਰਤ ਵੱਲ ਜਿਆਦਾ ਧਿਆਨ ਦਿਓ ਤਾਂ ਕਿ ਆਉਣ ਵਾਲਾ ਭਵਿੱਖ ਤੁਹਾਡਾ ਵਧੀਆ ਬਣ ਸਕੇ। ਇਸ ਮੌਕੇ ਤੇ ਸਾਂਝ ਕੇਂਦਰ ਜਿਲਾ ਪਟਿਆਲਾ ਦੇ ਇੰਚਾਰਜ ਨਿਰਮਲ ਸਿੰਘ,ਦੀਪਕ ਚਾਵਲਾ ਟਰੈਫਿਕ ਮਾਰਸਲ ਜਿਲਾ ਪਟਿਆਲਾ,ਜਗਜੀਤ ਸਿੰਘ ਅਤੇ ਹੀਰਾ ਸਿੰਘ ਹਾਜ਼ਰ ਸਨ।
ਫੋਟੋ ਕੈਪਸ਼ਨ: ਪਬਲਿਕ ਵਾਹਨਾਂ ਤੇ ਰਿਫਲੈਕਟਰ ਲਗਾਉਂਦੇ ਹੋਏ ਜਿਲਾ ਸਾਂਝ ਕੇਦਰ ਰਾਜਪੁਰਾ ਬਰਾਂਚ ਦੀ ਟੀਮ