ਪਿੰਡ ਦੇ ਨਵੇਂ ਬਣੇ ਸਰਪੰਚ ਨਛੱਤਰ ਸਿੰਘ ਨੇ ਦਾਰੂ ਦੇ ਨਸ਼ੇ ਵਿੱਚ ਮੰਦਰ ਨੂੰ ਲਗਾਏ ਤਾਲੇ ਪਿੰਡ ਵਾਸੀਆ ਨੇ ਲਗਾਏ ਦੋਸ਼…?
ਰਾਜਪੁਰਾ,13 ਨਵੰਬਰ (ਹਿਮਾਂਸ਼ੂ ਹੈਰੀ):ਹਲਕਾ ਰਾਜਪੁਰਾ ਦੇ ਪਿੰਡ ਮਾਣਕਪੁਰ ਵਿੱਚ ਸਥਿਤ ਬਾਬਾ ਵਿਸ਼ਵਕਰਮਾ ਮੰਦਿਰ ਦੀ ਪ੍ਰਧਾਨਗੀ ਨੂੰ ਲੈ ਕੇ ਦੋ ਧਿਰਾਂ ਵਿੱਚ ਧੱਕਾ ਮੁੱਕੀ ਹੋਈ ਜਿਸ ਕਾਰਨ ਉੱਥੇ ਰਹਿਣ ਵਾਲੇ ਪੁਜਾਰੀ ਦੀ ਪਤਨੀ ਰਿਤੂ ਰਾਣੀ ਬੇਹੋਸ਼ ਹੋ ਗਈ ਜਾਣਕਾਰੀ ਅਨੁਸਾਰ ਜਦੋਂ ਇਸ ਗੱਲ ਦਾ ਪਤਾ ਮੰਦਿਰ ਕਮੇਟੀ ਦੇ ਮੈਂਬਰਾਂ ਨੂੰ ਪਤਾ ਲੱਗਾ ਤਾਂ ਪਿੰਡ ਦੀ ਔਰਤਾਂ ਨੇ ਆ ਕੇ ਉੱਥੇ ਪੰਡਤਾਈਨ ਨੂੰ ਸੰਭਾਲਿਆ ਅਤੇ ਰਾਜਪੁਰਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਇਸੀ ਦੌਰਾਨ ਹੋਈ ਧੱਕਾ ਮੁੱਕੀ ਵਿੱਚ ਪਿੰਡ ਵਾਸੀ ਹੈਪੀ ਅਤੇ ਲੱਕੀ ਨਾਲ ਵੀ ਦੂਸਰੀ ਧਿਰ ਵੱਲੋਂ ਮਾਰਕੁੱਟ ਅਤੇ ਗਾਲੀ ਗਲੋਚ ਕੀਤੀ ਗਈ। ਪਿੰਡ ਦੇ ਨਵੇਂ ਸਰਪੰਚ ਨਛੱਤਰ ਸਿੰਘ ਵੱਲੋਂ ਇੱਕ ਧਿਰ ਦਾ ਸਾਥ ਦਿੰਦਿਆਂ ਅਤੇ ਆਪਣੀ ਮਨ ਮਰਜ਼ੀ ਕਰਦਿਆਂ ਹੋਇਆਂ ਮੰਦਰ ਦੇ ਗੇਟਾਂ ਨੂੰ ਤਾਲੇ ਲਗਾ ਦਿੱਤੇ ਗਏ ਦੱਸਿਆ ਜਾ ਰਿਹਾ ਹੈ ਕਿ ਉਸ ਵਕਤ ਸਰਪੰਚ ਨਛੱਤਰ ਸਿੰਘ ਨਸ਼ੇ ਦੀ ਹਾਲਤ ਵਿੱਚ ਸੀ ਇਸੇ ਦੌਰਾਨ ਹੀ ਜਦੋਂ ਧੱਕਾ ਮੁੱਕੀ ਵਿੱਚ ਪਿੰਡ ਦੇ ਔਰਤਾਂ ਵੱਲੋਂ ਪੁਲਿਸ ਕਨਰੋਲ ਰੂਮ ਫੋਨ ਕਰ ਦਿੱਤਾ ਗਿਆ ਤੇ ਆਪਣੀ ਸ਼ਿਕਾਇਤ ਵੀ ਦਰਜ ਕਰਵਾਈ ਗਈ ਜਦੋਂ ਇਸ ਬਾਰੇ ਮੰਦਰ ਕਮੇਟੀ ਦੇ ਮੌਜੂਦਾ ਪ੍ਰਧਾਨ ਮੂਲ ਚੰਦ ਨੂੰ ਪਤਾ ਲੱਗਿਆ ਤਾਂ ਉਨਾਂ ਨੇ ਤੁਰੰਤ ਰਾਜਪੁਰਾ ਹਸਪਤਾਲ ਪਹੁੰਚ ਕੇ ਆਪਣੇ ਕਮੇਟੀ ਮੈਂਬਰਾਂ ਨਾਲ ਗੱਲ ਕੀਤੀ ਅਤੇ ਹਸਪਤਾਲ ਵਿੱਚ ਦਾਖਲ ਹੋਏ ਹੈਪੀ ਅਤੇ ਪੁਜਾਰੀ ਦੀ ਪਤਨੀ ਦਾ ਹਾਲ ਪੁੱਛਿਆ ਇਸ ਬਾਰੇ ਜਦੋਂ ਜਖਮੀ ਹੋਏ ਹੈਪੀ ਨਾਲ ਗੱਲ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਪਿੰਡ ਦੇ ਕੁਝ ਲੋਕ ਅਤੇ ਕੁਝ ਬਾਹਰ ਦੇ ਲੋਕ ਲਗਭਗ 60 70 ਜਣੇ ਨੇ ਆ ਕੇ ਮੰਦਰ ਵਿੱਚ ਮੌਜੂਦ ਕਮੇਟੀ ਮੈਂਬਰਾਂ ਤੇ ਹਮਲਾ ਕਰ ਦਿੱਤਾ ਗਿਆ ਉਹਨਾਂ ਨੇ ਧੱਕੇ ਮੁੱਕੀ ਦਾ ਕਾਰਨ ਦੱਸਦੇ ਹੋਏ ਕਿਹਾ ਕਿ ਮੰਦਿਰ ਕਮੇਟੀ ਵੱਲੋਂ ਕੀਤੇ ਜਾ ਰਹੇ ਮੰਦਰ ਦੇ ਨਿਰਮਾਣ ਦੇ ਕੰਮ ਅਤੇ ਪੈਸੇ ਦੀ ਉਗਰਾਈ ਨੂੰ ਲੈ ਕੇ ਪੁਰਾਣੀ ਕਮੇਟੀ ਇਹਨਾਂ ਉੱਤੇ ਦੋਸ਼ ਲਗਾ ਕੇ ਕੰਮ ਨਹੀਂ ਕਰਨ ਦੇ ਰਹੀ ਹਾਲਾਂਕਿ ਕਮੇਟੀ ਪਿਛਲੇ ਤਿੰਨ ਸਾਲਾਂ ਤੋਂ ਵਧੀਆ ਕੰਮ ਕਰ ਰਹੀ ਹੈ ਤੇ ਨੌਜਵਾਨ ਸਾਥੀ ਮੰਦਰ ਦਾ ਰੱਖ ਰਖਾਵ ਕਰ ਰਹੇ ਹਨ ਪਹਿਲਾਂ ਤਾਂ ਇਹ ਗੱਲ ਜੁਬਾਨੀ ਹੁੰਦੀ ਸੀ ਪਰ ਅੱਜ ਦੂਜੀ ਧਿਰ ਵੱਲੋਂ ਆਪਣੇ ਨਾਲ ਬਾਹਰ ਦੇ ਬੰਦੇ ਬੁਲਾ ਕੇ ਧੱਕਾ ਮੁਕੀ ਕੀਤੀ ਇਹ ਸਾਰਾ ਸਰ ਗਲਤ ਹੈ ਜਿਸ ਨਾਲ ਪਿੰਡ ਦਾ ਮਾਹੌਲ ਖਰਾਬ ਹੁੰਦਾ ਹੈ ਤੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਇਹ ਗੱਲ ਦੱਸਣਾ ਚਾਹੁੰਦਾ ਕਿ ਅੱਜ ਦੇ ਇਸ ਵਾਕਿਆ ਤੋਂ ਬਾਅਦ ਮੰਦਿਰ ਕਮੇਟੀ ਦੇ ਸਾਰੇ ਮੈਂਬਰਾਂ ਨੂੰ ਆਪਣੀ ਜਾਨ ਮਲ ਦਾ ਦੂਜੀ ਧਿਰ ਤੋਂ ਖਤਰਾ ਹੈ ਮੰਦਿਰ ਦੇ ਪ੍ਰਧਾਨਗੀ ਨੂੰ ਲੈ ਕੇ ਦੂਜੀ ਤੀਰ ਕੁਝ ਵੀ ਕਰ ਸਕਦੀ। ਅਸੀ ਇਹੀ ਮੰਗ ਕਰਦੇ ਹਾਂ ਕਿ ਸਾਨੂੰ ਇਸ ਗੱਲ ਨੂੰ ਲੈ ਕੇ ਇਨਸਾਫ ਦਿੱਤਾ ਜਾਵੇ।ਉੱਥੇ ਮੌਜੂਦ ਪਿੰਡ ਵਾਸੀ ਔਰਤਾਂ ਤੇ ਬੰਦਿਆਂ ਵੱਲੋਂ ਵੀ ਇਸ ਆਪਸੀ ਰੰਜਿਸ਼ ਦੇ ਚਲਦਿਆਂ ਹੋਇਆਂ ਮੰਦਰ ਵਿੱਚ ਧੱਕਾ ਮੁੱਕੀ ਕਰਨ ਦੀ ਇਸ ਘਟਨਾ ਨੂੰ ਮੰਦਭਾਗਾ ਆਖਿਆ ਹੈ ਅਜਿਹਾ ਕਰਕੇ ਪਿੰਡ ਦਾ ਮਾਹੌਲ ਖਰਾਬ ਕਰਨਾ ਸਾਰਾ ਸਰ ਗਲਤ ਹੈ ਜਦੋਂ ਇਸ ਬਾਰੇ ਨਵੇਂ ਬਣੇ ਸਰਪੰਚ ਨਛੱਤਰ ਸਿੰਘ ਜੋ ਕਿ ਸ਼ਰਾਬ ਦੇ ਨਸ਼ੇ ਵਿੱਚ ਸੀ ਉਸ ਨਾਲ ਫੋਨ ਤੇ ਗੱਲ ਕੀਤੀ ਤਾਂ ਉਹਨਾਂ ਨੇ ਪੱਤਰਕਾਰਾਂ ਦੇ ਨਾਲ ਵੀ ਮੰਦੀ ਸ਼ਬਦਾਵਲੀ ਦਾ ਵਰਤੋਂ ਕੀਤੀ ਅਤੇ ਪਿੰਡ ਦੇ ਮੰਦਰ ਵਿੱਚ ਹੋਈ ਕਿਸੇ ਵੀ ਤਰ੍ਹਾਂ ਦੀ ਘਟਨਾ ਬਾਰੇ ਜਾਣਕਾਰੀ ਹੋਣ ਤੋਂ ਸਾਫ ਇਨਕਾਰ ਕੀਤਾ