ਰਾਜਪੁਰਾ,9 ਨਵੰਬਰ (ਹਿਮਾਂਸ਼ੂ ਹੈਰੀ):ਵਿਦਿਆਰਥੀਆਂ ਦੀ ਪੜਾਈ ਜਾਰੀ ਰੱਖਣ ਲਈ ਪ੍ਰੀਖਿਆ ਫ਼ੀਸ ਦੀ ਰਾਸ਼ੀ ਜਾਰੀ ਕਰਨ ਸਮੇਂ ਸਰਪਰਸਤ ਡਾ ਮਥਰਾ ਦਾਸ ਸਾਬਕਾ ਪ੍ਰਿੰਸੀਪਲ ਅਤੇ ਚੇਅਰਮੈਨ ਰਾਜ ਕੁਮਾਰ ਜੈਨ ਨੇ ਸ਼ੁੱਭ ਇੱਛਾਵਾਂ ਦਿੱਤੀਆਂ ਵਿਦਿਆਰਥੀ ਕਲਿਆਣ ਪ੍ਰੀਸ਼ਦ ਰਾਜਪੁਰਾ ਵੱਲੋਂ ਸਰਕਾਰੀ ਹਾਈ ਸਕੂਲ ਰਾਜਪੁਰਾ ਟਾਊਨ ਵਿਖੇ ਸਰਕਾਰੀ,ਏਡਿਡ ਅਤੇ ਪ੍ਰਾਈਵੇਟ ਐਫੀਲੀਏਟਿਡ ਸਕੂਲਾਂ ਦੇ ਅੱਠਵੀਂ,ਦਸਵੀਂ ਅਤੇ ਬਾਰਵੀਂ ਵਿੱਚਪੜਦੇ 234 ਵਿਦਿਆਰਥੀਆਂ ਨੂੰ ਸੈਸ਼ਨ 2024-2025 ਦੌਰਾਨ ਸਾਲਾਨਾ ਪ੍ਰੀਖਿਆਵਾਂ ਦੀ ਫੀਸ ਵੰਡ ਸਮਾਰੋਹ ਵਿਦਿਆਰਥੀ ਕਲਿਆਣ ਪ੍ਰੀਸ਼ਦ ਰਾਜਪੁਰਾ ਦੇ ਪ੍ਰਧਾਨ ਕੁਲਦੀਪ ਕੁਮਾਰ ਵਰਮਾ ਦੀਅਗਵਾਈ ਵਿੱਚ ਹੋਇਆ।ਸਮਾਰੋਹ ਦੇ ਮੁੱਖ ਮਹਿਮਾਨ ਬੀ ਐੱਨ ਓ ਰਾਜਪੁਰਾ -2 ਹਰਪ੍ਰੀਤ ਸਿੰਘ ਮੁੱਖ ਅਧਿਆਪਕ ਸਰਕਾਰੀ ਹਾਈ ਸਕੂਲ ਸੈਦਖੇੜੀ ਅਤੇ ਵਿਸ਼ੇਸ਼ ਮਹਿਮਾਨ ਬਲਾਕ ਨੋਡਲ ਅਫਸਰ ਰਾਜਪੁਰਾ-1 ਰਚਨਾ ਹੰਸ ਮੁੱਖ ਅਧਿਆਪਕਾ ਸਰਕਾਰੀ ਹਾਈ ਸਕੂਲ ਖੇੜਾ ਗੱਜੂ ਸਨ ।। ਪ੍ਰੀਸ਼ਦ ਦੇ ਪ੍ਰਧਾਨ ਕੁਲਦੀਪ ਵਰਮਾ ਨੇ ਦੱਸਿਆ ਕਿ ਬਲਾਕ ਰਾਜਪੁਰਾ -1,2 ਅਤੇਮਾਹਰੀਆ ਦੇ 32 ਸਕੂਲਾਂ ਦੇ 234 ਵਿਦਿਆਰਥੀਆਂ ਨੂੰ 2,51,400/ ਰੁਪਏ ਦੀ ਰਾਸ਼ੀ ਵੰਡੀ ਗਈ ਜਿਸ ਨਾਲ ਕਿ ਵਿਦਿਆਰਥੀਆਂ ਦੀਆਂ ਸਾਲਾਨਾ ਪ੍ਰੀਖਿਆਵਾਂ ਦੀਆਂ ਫੀਸਾਂ ਭਰੀਆਂ ਜਾਣਗੀਆਂ । ਹਰਪ੍ਰੀਤ ਸਿੰਘ ਬਲਾਕ ਨੋਡਲ ਅਫਸਰ ਨੇ ਵਿਦਿਆਰਥੀ ਕਲਿਆਣ ਪ੍ਰੀਸ਼ਦ ਵੱਲੋਂ ਫੀਸ ਰਾਸ਼ੀ ਤੋਂ ਇਲਾਵਾ ਹੋਰ ਕੀਤੇ ਜਾ ਰਹੇ ਕਾਰਜਾਂ ਦੀ ਵੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਸਟੇਜ ਦਾ ਸੰਚਾਲਨ ਪ੍ਰੀਸ਼ਦ ਸੱਕਤਰ ਪਰਮਜੀਤ ਸਿੰਘ ਸਾਬਕਾ ਪ੍ਰਿੰਸੀਪਲ ਨੇ ਬਾਖੂਬੀ ਨਿਭਾਇਆ। ਅੰਤ ਵਿੱਚ ਅਸ਼ਵਨੀ ਸੋਖ ਨੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ ਨਾਲ ਹੀ ਪ੍ਰੀਸ਼ਦ ਨੂੰ ਅਗਾਂਹ ਵਧੂ ਕਾਰਜ ਕਰਨ ਲਈ ਪ੍ਰੇਰਿਤ ਕੀਤਾ।ਇਸ ਮੌਕੇ ਨਵਜੋਤ ਕੌਰ ਮੁੱਖ ਅਧਿਆਪਕਾ ਸਰਕਾਰੀ ਹਾਈ ਸਕੂਲ ਉਪਲਹੇੜੀ,ਪ੍ਰੀਸ਼ਦ ਮੈਂਬਰ ਜਤਿੰਦਰ ਸਿੰਘ ਭਾਟੀਆ ਸਾਬਕਾ ਮੁੱਖ ਅਧਿਆਪਕ,ਗਣੇਸ਼ ਦਾਸ,ਅਸ਼ੋਕ ਮਦਾਨ ਅਤੇ ਰਾਧਾ ਕ੍ਰਿਸ਼ਨ ਸਾਬਕਾ ਸੁਪਰਡੈਂਟ,ਸੰਗੀਤਾ ਵਰਮਾ ਸਕੂਲ ਇੰਚਾਰਜ,ਦਵਿੰਦਰ ਸਿੰਘ,ਸੰਜੀਵ ਚਾਵਲਾ,ਜਤਿੰਦਰ ਸਿੰਘ ਬੀ ਐੱਮ ਸਾਇੰਸ ਤੋਂ ਇਲਾਵਾ ਵੱਖ -ਵੱਖ ਸਕੂਲਾਂ ਤੋਂ ਆਏ ਅਧਿਆਪਕ ਹਾਜਰ ਸਨ ।