ਅੰਤਰਰਾਸ਼ਟਰੀ ਕਬੱਡੀ ਖਿਡਾਰੀ ਵਿਧਾਇਕ ਗੁਰਲਾਲ ਘਨੌਰ ਸਰਬ ਸੰਮਤੀ ਨਾਲ ਕਬੱਡੀ ਐਸੋਸੀਏਸ਼ਨ ਪੰਜਾਬ ਦੇ ਬਣੇ ਪ੍ਰਧਾਨ

ਪੰਜਾਬ ‘ਚ ਕੌਮੀ ਪੱਧਰ ਦੇ ਕਬੱਡੀ ਟੂਰਨਾਮੈਂਟ ਕਰਵਾਏ ਜਾਣਗੇ ਤੇ ਮਾਂ ਖੇਡ ਕਬੱਡੀ ਨੂੰ ਪ੍ਰਫੁੱਲਤ ਕਰਨ ਦੇ ਲਈ ਉਪਰਾਲੇ ਜਾਰੀ ਰਹਿਣਗੇ-ਗੁਰਲਾਲ ਘਨੌਰ

ਰਾਜਪੁਰਾ,9 ਨਵੰਬਰ (ਹਿਮਾਂਸ਼ੂ ਹੈਰੀ):ਰਾਜਪੁਰਾ ਦੇ ਇਕ ਨਿੱਜੀ ਹੋਟਲ ਵਿੱਚ ਕਬੱਡੀ ਐਸੋਸੀਏਸ਼ਨ ਪੰਜਾਬ ਦੀ ਚੋਣ ਕਰਨ ਸੰਬੰਧੀ ਮੀਟਿੰਗ ਸੱਦੀ ਗਈ। ਜਿਸ ਵਿੱਚ ਸਰਬ ਸੰਮਤੀ ਦੇ ਨਾਲ ਹਲਕਾ ਘਨੋਰ ਦੇ ਵਿਧਾਇਕ ਗੁਰਲਾਲ ਸਿੰਘ ਘਨੌਰ ਨੂੰ ਐਸੋਸੀਏਸ਼ਨ ਦਾ ਪ੍ਰਧਾਨ ਚੁਣ ਲਿਆ ਗਿਆ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਕਬੱਡੀ ਐਸੋਸੀਏਸ਼ਨ ਪੰਜਾਬ ਦੀ ਚੋਣ ਮੁੱਖ ਚੋਣ ਅਧਿਕਾਰੀ ਦਲ ਸਿੰਘ ਬਰਾੜ, ਚੋਣ ਅਬਜਰਵਰ ਉਪਕਾਰ ਸਿੰਘ ਵਿਰਕ ਜ਼ਿਲਾ ਖੇਡ ਅਫਸਰ, ਹਰਪਿੰਦਰ ਸਿੰਘ ਦੀ ਅਗਵਾਈ ਵਿੱਚ ਹੋਈ। ਜਿਸ ਵਿੱਚ ਪੰਜਾਬ ਦੇ ਕੁੱਲ 23 ਜਿਲਿਆਂ ਵਿੱਚੋਂ 18 ਜਿਲ੍ਹਿਆਂ ਦੇ 36 ਮੈਂਬਰਾਂ ਨੇ ਆਪਣੀ ਹਾਜ਼ਰੀ ਦਰਜ ਕਰਵਾਈ। ਜਿਸ ਵਿੱਚ ਸਰਬ ਸੰਮਤੀ ਦੇ ਨਾਲ ਚੋਣ ਪ੍ਰਕਿਰਿਆ ਆਰੰਭੀ ਗਈ ਜਿਸ ਤਹਿਤ ਹਲਕਾ ਘਨੌਰ ਦੇ ਵਿਧਾਇਕ ਗੁਰਲਾਲ ਸਿੰਘ ਘਨੌਰ ਨੂੰ ਕਬੱਡੀ ਐਸੋਸੀਏਸ਼ਨ ਪੰਜਾਬ ਦਾ ਪ੍ਰਧਾਨ, ਤੇਜਿੰਦਰ ਸਿੰਘ ਮਿੱਡੂ ਖੇੜਾ ਜਰਨਲ ਸਕੱਤਰ, ਬਲਜੀਤ ਸਿੰਘ ਅਤੇ ਇਕਬਾਲ ਸਿੰਘ ਸੀਨੀਅਰ ਵਾਈਸ ਪ੍ਰਧਾਨ, ਭੁਪਿੰਦਰ ਸਿੰਘ ਕਮਲਪ੍ਰੀਤ ਸਿੰਘ ਹਰਜੀਤ ਸਿੰਘ ਅਤੇ ਨਿਰਮਲ ਸਿੰਘ ਵਾਈਸ ਪ੍ਰਧਾਨ, ਕਮਲਜੀਤ ਸਿੰਘ ਕੁਲਦੀਪ ਸਿੰਘ ਬਲਜਿੰਦਰ ਸਿੰਘ ਅਤੇ ਜਸਕਰਨ ਕੌਰ ਜੁਆਇੰਟ ਸਕੱਤਰ ਅਤੇ ਚਰਨ ਸਿੰਘ ਨੂੰ ਖਜਾਨਚੀ ਚੁਣ ਲਿਆ ਗਿਆ। ਨਵੇਂ ਚੁਣੇ ਗਏ ਐਸੋਸੀਏਸ਼ਨ ਦੇ ਪ੍ਰਧਾਨ ਗੁਰਲਾਲ ਸਿੰਘ ਘਨੌਰ ਨੇ ਕਿਹਾ ਕਿ ਅੱਜ ਦੀ ਚੋਣ ਬਹੁਤ ਹੀ ਸ਼ਾਂਤਮਈ ਤਰੀਕੇ ਨਾਲ ਨੇਪਰੇ ਚੜੀ ਹੈ। ਉਹਨਾਂ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦੇ ਹਾਂ ਕਿਹਾ ਕਿ ਬਹੁਤ ਜਲਦ ਪੰਜਾਬ ਪੱਧਰ ਉੱਤੇ ਦੋ ਮਿੰਟ ਨੈਸ਼ਨਲ ਪੱਧਰ ਦੇ ਕਬੱਡੀ ਟੂਰਨਾਮੈਂਟ ਕਰਵਾਏ ਜਾਣਗੇ ਇਸ ਤੋਂ ਇਲਾਵਾ ਮਾਂ ਖੇਡ ਕਬੱਡੀ ਨੂੰ ਪ੍ਰਫੁੱਲਤ ਕਰਨ ਦੇ ਲਈ ਵੱਖ-ਵੱਖ ਉਪਰਾਲੇ ਕੀਤੇ ਜਾਣਗੇ। ਉਹਨਾਂ ਕਿਹਾ ਕਿ ਭਾਵੇਂ ਕਿ ਐਸੋਸੀਏਸ਼ਨ ਦੀ ਚੋਣ ਚਾਰ ਸਾਲਾਂ ਦੇ ਲਈ ਹੁੰਦੀ ਹੈ। ਪਰ ਹੁਣ ਲੰਬੇ ਸਮੇਂ ਤੋਂ ਐਸੋਸੀਏਸ਼ਨ ਦੀ ਚੋਣ ਨਹੀਂ ਹੋਈ ਸੀ। ਜਿਸ ਦੇ ਚਲਦਿਆਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਉਪਰਾਲਿਆਂ ਸਦਕਾ ਕਬੱਡੀ ਐਸੋਸੀਏਸ਼ਨ ਪੰਜਾਬ ਦੀ ਚੋਣ ਨੇ ਪਰੀ ਚੜੀ ਹੈ। ਇਸ ਮੌਕੇ ਗੁਰਤਾਜ ਸਿੰਘ ਸੰਧੂ, ਰਣਜੋਧ ਸਿੰਘ ਵਿਂਰਕ, ਗੁਰਮੀਤ ਸਿੰਘ ਢੰਡਾ, ਮਨਜੀਤ ਸਿੰਘ ਦਰਸਨ ਮਜੋਲੀ, ਇੰਦਰਜੀਤ ਸਿੰਘ ਸਿਆਲੂ, ਨਿਸ਼ਾਨ ਸਿੰਘ ਸੰਧੂ,ਡਿੰਪਲ ਸੁਹਰੋ, ਚਰਨਜੀਤ ਸਿੰਘ, ਗੁਰਨਾਮ ਸਿੰਘ,ਲਾਲਾ ਸੰਧਾਰਸੀ, ਦਮਨਪ੍ਰੀਤ ਸਿੰਘ ਖੇੜੀ, ਰਛਪਾਲ ਸਿੰਘ,ਪਿੰਦਰ ਬਘੋਰਾ,ਰੋਡੀ ਗੁਰਨਾ ਖੇੜੀ, ਗੁਰਪ੍ਰੀਤ ਸਿੰਘ ਢਿਲੋਂ, ਵਰਿੰਦਰ ਲੋਚਮਾ, ਐਡਵੋਕੇਟ ਪਰਮਵੀਰ ਸਿੰਘ, ਸੰਦੀਪ ਜਰੀਕਪੁਰ, ਸਤਨਾਮ ਸਿੰਘ ਹਰਪਾਲਾ,ਸਰਬਾ ਨਰੜੂ, ਮਨਦੀਪ ਸਿੰਘ ਢਿੱਲੋਂ, ਸਮੇਤ ਵੱਡੀ ਗਿਣਤੀ ਵਿਚ ਸਾਬਕਾ ਖਿਡਾਰੀ ਪੰਚ ਸਰਪੰਚ ਅਤੇ ਹਲਕਾ ਨਿਵਾਸੀ ਮੌਜੂਦ ਸਨ।

Leave a Reply

Your email address will not be published. Required fields are marked *