ਜ਼ਮੀਨ ਦਾ ਸੌਦਾ ਹੋਣ ਤੋਂ ਬਾਅਦ ਕੀਤੀ ਗਈ ਧੋਖਾਧੜੀ ਤਿੰਨ ਗੁਣਾ ਮਹਿੰਗੇ ਦਾਮ ਦੇ ਵੇਚੀ ਗਈ ਜਮੀਨ ਪਹਿਲੇ ਖਰੀਦਾਰ ਨੂੰ ਕੀਤਾ ਗਿਆ ਸਾਈਡ
T.D.I ਵਿੱਚ ਜ਼ਮੀਨ ਲੈਕੇ ਆਪਣਾ ਪੈਸਾ ਨਾ ਫ਼ਸਾਇਆ ਜਾਵੇ:ਨੱਛਤਰ ਸਿੰਘ,ਜਤਿੰਦਰ ਸਿੰਘ
ਰਾਜਪੁਰਾ,20 ਅਕਤੂਬਰ (ਹਿਮਾਂਸ਼ੂ ਹੈਰੀ):ਥਾਣਾ ਸਿਟੀ ਪੁਲਿਸ ਨੇ ਜਮੀਨੀ ਮਾਮਲੇ ਚ ਕਰੋੜਾਂ ਰੁਪਏ ਦਾ ਸੋਦਾ ਕਰਕੇ ਲਾਲਚ ਵਿੱਚ ਆ ਕੇ ਜਮੀਨ ਅੱਗੇ ਮਹਿੰਗੇ ਭਾਅ ਉਤੇ ਕਿਸੇ ਹੋਰ ਕੰਪਨੀ ਨੂੰ ਵੇਚਣ ਅਤੇ ਰਜਿਸ਼ਟਰੀ ਕਰਵਾ ਕੇ ਧੋਖਾਧੜੀ ਕਰਨ ਦੇ ਮਾਮਲੇ ਵਿੱਚ ਕੰਪਨੀ ਦੇ ਡਾਇਰੈਕਟਰਾਂ ਸਣੇ 7 ਵਿਅਕਤੀਆਂ ਦੇ ਖਿਲਾਫ ਧਾਰਾ 406, 420, 120 ਬੀ ਆਈ.ਪੀ.ਸੀ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸੰਬੰਧੀ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆ ਸ਼ਿਕਾਇਤਕਰਤਾ ਨਛੱਤਰ ਸਿੰਘ ਵਾਸੀ ਪਿੰਡ ਸੈਦਪੁਰ ਅੰਬਾਲਾ ਸਿਟੀ ਅਤੇ ਜਤਿੰਦਰ ਸਿੰਘ ਨੋਨੀ ਵਾਸੀ ਸੰਨੀ ਐਨਕਲੇਵ ਜੀਰਕਪੁਰ ਨੇ ਦਸਿਆ ਕਿ ਅਸੀ ਪਲੈਟੀਨਮ ਸਮਾਰਟ ਬਿਲਡਕੋਨ ਐਲਐਲਪੀ ਇੰਡਸਟ੍ਰੀਅਲ ਏਰੀਆ ਫੇਜ਼ 1 ਚੰਡੀਗੜ੍ਹ ਜ਼ੋ ਕਿ ਅਸੀਂ ਸਾਂਝੇ ਪਾਰਟਨਰ ਹਾ ਤੇ ਅਸੀਂ ਸਤਪਾਲ ਬਾਂਸਲ ਡਾਇਰੈਕਟਰ ਸ੍ਰੀ ਓਮਜੀ ਇੰਨਫਰਾਸਟ੍ਰਕਚਰ ਅਤੇ ਪ੍ਰੋਜੈਕਟਸ ਪ੍ਰਾਈਵੇਟ ਲਿਮਟਿਡ ਵਾਸੀ ਪ੍ਰਸ਼ਾਤ ਵਿਹਾਰ ਨਿਊ ਦਿੱਲੀ ਵਗੈਰਾ ਨੇ ਆਪਣੀ ਕੰਪਨੀ ਦੀ 42.17 ਏਕੜ ਜਮੀਨ ਰਕਬਾ ਰਾਜਪੁਰਾ ਸਾਹਮਣੇ ਸਿਵਲ ਕੋਰਟ ਰਾਜਪੁਰਾ ਨੂੰ ਜਮੀਨ ਵੇੇਚਣ ਲਈ ਗੱਲਬਾਤ ਸ਼ੁਰੂ ਕੀਤੀ ਸੀ। ਜਿਸ ਵਿੱਚ ਉਨ੍ਹਾਂ ਦਾ ਇਹ ਜਮੀਨ ਦਾ 98 ਕਰੋੜ ਰੁਪਏ ਵਿੱਚ ਖਰੀਦਣ ਦੇ ਲਈ ਪ੍ਰਸੇਸ ਆਰੀਆ ਦੋਵੇਂ ਅਥੋਰਾਈਡਜ਼ ਮੈਸਰਜ਼ ਓਮਜੀ ਇੰਨਫਰਾਸਟ੍ਰਕਚਰ ਪ੍ਰੋਜੈਕਟ ਪ੍ਰਾਈਵੇਟ ਲਿਮਟਿਡ ਦਫਤਰ ਨਾਹਨਪੁਰ ਨਖਰੋਲਾ ਜ਼ਿਲ੍ਹਾ ਗੁਰੂਗ੍ਰਾਂਮ ਹਰਿਆਣਾ ਅਤੇ ਸਤਪਾਲ ਬਾਂਸਲ ਡਾਇਰੈਕਟਰ ਦੇ ਨਾਲ ਰਾਕੇਸ਼ ਬੱਤਾ ਅਤੇ ਰਾਮ ਕਰਸਾ ਸਿੰਘ ਦੀ ਹਾਜਰੀ ਵਿੱਚ ਐਗਰੀਮੈਂਟ ਤਿਆਰ ਕੀਤਾ ਗਿਆ। ਜਿਸ ਤੇ ਉਕਤਾਨ ਨੇ ਐਗਰੀਮੈਂਟ ਹੋਰਨਾਂ ਡਾਇਰੈਕਟਰਾਂ ਤੋਂ ਦਸਤਖਤ ਕਰਵਾਉਣ ਦੇ ਲਈ ਆਪਣੇ ਨਾਲ ਲੈ ਗਏ। ਪਰ ਬਾਅਦ ਵਿੱਚ ਇਨ੍ਹਾਂ ਨੇ ਐਗਰੀਮੈਂਟ ਨੂੰ ਗੁੰਮ ਹੋਣਾ ਦੱਸ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਕੰਪਨੀ ਦੇ ਦੂਜੇ ਡਾਇਰੈਕਟਰ ਆਨੰਦ ਮਿੱਡਾ, ਨਿਰਮਲ ਮਿੱਡਾ, ਸੁਰਿੰਦਰ ਆਰੀਆ ਵਾਸੀ ਪ੍ਰਸ਼ਾਂਤ ਵਿਹਾਰ ਨਿਊ ਦਿੱਲੀ, ਸਤਪਾਲ ਬਾਂਸਲ, ਪ੍ਰਵੀਨ ਭਸੀਨ ਅਤੇ ਪ੍ਰਸੇਸ ਆਰੀਆ ਨੂੰ ਦਿੱਲੀ ਜਾ ਕੇ 1 ਕਰੋੜ 50 ਲੱਖ ਰੁਪਏ ਨਗਦ ਦਿੱਤੇ। ਇਸ ਤੋਂ ਇਲਾਵਾ ਰਾਜਪੁਰਾ ਵਿਖੇ ਵੱਖ ਵੱਖ ਤਰੀਕਾਂ ਨੂੰ ਸਤਪਾਲ ਬਾਂਸਲ ਅਤੇ ਪ੍ਰਸੇਸ ਆਰੀਆ ਨੂੰ 4 ਕਰੋੜ 50 ਲੱਖ ਰੁਪਏ ਦੀ ਰਕਮ ਦੇ ਚੈਕ ਦਿੱਤੇ ਗਏ। ਪਰ ਉਨ੍ਹਾਂ ਨੇ ਇਨਕਮਟੈਕਸ ਦੀ ਰੇਡ ਹੋਣ ਦਾ ਹਵਾਲਾ ਦੇ ਕੇ ਚੈਕ ਵਾਪਸ ਕਰ ਦਿੱਤੇ ਤੇ ਇਨ੍ਹਾਂ ਚੈਕਾਂ ਦੇ ਬਦਲੇ ਨਕਦ ਰਕਮ ਹਾਸਲ ਕਰ ਲਈ। ਐਗਰੀਮੈਂਟ ਮੁਤਾਬਿਕ ਮੈਸਰਜ਼ ਪਲੈਟੀਨਮ ਸਮਾਰਟ ਬਿਲਡਕੋਨ ਐਲਐਲਪੀ ਜਮੀਨ ਤੇ ਕਾਬਜ਼ ਲੇਬਰ ਵਰਕਰਾਂ ਨੂੰ ਜਮੀਨ ਤੋਂ ਹਟਾਵੇਗੀ ਅਤੇ ਲੇਬਰ ਨੂੰ ਹਟਾਉਣ ਦਾ ਜ਼ੋ ਖਰਚਾ ਆਵੇਗਾ ਦਾ ਉਸਦਾ ਭੁਗਤਾਨ ਸ੍ਰੀ ਓਮਜੀ ਇੰਨਫਰਾਸਟ੍ਰਕਚਰ ਅਤੇ ਪੰਪੋਸ਼ ਟਾਊਨ ਪਲੈਨਰਸ ਪ੍ਰਾਈਵੇਟ ਲਿਮਟਿਡ ਉਨ੍ਹਾਂ ਨੂੰ ਦੇਵੇਗੀ। ਜਿਸ ਤੇ ਉਨ੍ਹਾਂ ਦੀ ਕੰਪਨੀ ਵੱਲੋਂ ਜ਼ਸਵੰਤ ਕੌਰ ਪ੍ਰਧਾਨ ਧਾਗਾ ਮਿਲੀ ਮਜਦੂਰ ਯੂਨੀਅਨ ਰਾਜਪੁਰਾ ਪੰਜਾਬ ਨਾਲ ਸਮਝੋਤੇ ਮੁਤਾਬਿਕ 14 ਕਰੋੜ 91 ਲੱਖ ਰੁਪਏ ਲੇਬਰ ਵਰਕਰਾਂ ਨੂੰ ਜਗ੍ਹਾਂ ਖਾਲੀ ਕਰਵਾਉਣ ਦੇ ਖਰਚ ਕੀਤੇ ਗਏ। ਜਿਸ ਵਿੱਚੋਂ ਵਿਰੋਧੀ ਧਿਰ ਨੇ 2 ਕਰੋੜ 65 ਲੱਖ ਰੁਪਏ ਵਾਪਸ ਮੋੜ ਦਿੱਤੇ ਪਰ 12 ਕਰੋੜ 26 ਲੱਖ ਰੁਪਏ ਦੀ ਰਕਮ ਬਕਾਇਆ ਖੜ੍ਹੀ ਹੈ। ਜਿਸ ਤੇ ਉਕਤ ਕੰਪਨੀ ਦੇ ਡਾਇਰੈਕਟਰਾਂ ਨੇ ਉਕਤ ਜਮੀਨ ਦੇ 25 ਪ੍ਰਤੀਸ਼ਤ ਹਿੱਸੇ ਦੀ ਰਜਿਸ਼ਟਰੀ ਉਨ੍ਹਾਂ ਦੀ ਫਰਮ ਨੂੰ ਕਰਵਾਉਣ ਦੀ ਥਾਂ ਪੰਪੋਜ਼ ਟਾਊਨ ਪਲੈਨਰਜ਼ ਪ੍ਰਾਈਵੇਟ ਲਿਮਟਿਡ ਦਫਤਰ ਨਾਹਨਪੁਰ ਕਸਾਨ, ਨਖਰੋਲਾ ਹਰਿਆਣਾ ਦੇ ਨਾਂਮ ਕਰਵਾ ਦਿੱਤੀ। ਜਿਸ ਤੋਂ ਸਾਫ ਜਾਹਰ ਹੁੰਦਾ ਹੈ ਕਿ ਉਕਤ ਕੰਪਨੀ ਨੇ ਜਮੀਨ ਸਾਡੇ ਰਾਹੀ ਖਾਲੀ ਕਰਵਾ ਕੇ ਲਾਲਚ ਵੱਸ ਆ ਕੇ ਅਜਿਹਾ ਕੰਮ ਕੀਤਾ ਹੈ। ਜਿਸ ਤੇ ਥਾਣਾ ਸਿਟੀ ਰਾਜਪੁਰਾ ਪੁਲਿਸ ਨੇ ਉਕਤ ਮਾਮਲੇ ਦੀ ਤਫਤੀਸ਼ ਕਰਨ ਉਪਰੰਤ ਕੰਪਨੀ ਦੇ ਡਾਇਰੈਕਟਰ ਆਨੰਦ ਮਿੱਡਾ, ਨਿਰਮਲ ਮਿੱਡਾ, ਸੁਰਿੰਦਰ ਆਰੀਆ, ਸਤਪਾਲ ਬਾਂਸਲ, ਪ੍ਰਵੀਨ ਭਸੀਨ ਅਤੇ ਪ੍ਰਸੇਸ ਆਰੀਆ, ਪੰਪੋਸ ਟਾਊਨ ਕੰਪਨੀ ਦੇ ਡਾਇਰੈਕਟਰ ਰਜਿੰਦਰ ਯਾਦਵ ਦੇ ਖਿਲਾਫ ਧੋਖਾਧੜੀ ਸਮੇਤ ਹੋਰ ਧਰਾਵਾਂ ਹੇਠ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਸ਼ਿਕਾਇਤਕਰਤਾ ਨਛੱਤਰ ਸਿੰਘ ਅਤੇ ਜਤਿੰਦਰ ਸਿੰਘ ਨੇ ਦੱਸਿਆ ਕਿ ਉਕਤ ਫਾਰਮਾਂ ਵੱਲੋਂ ਉਨ੍ਹਾਂ ਦੁਆਰਾ ਖਾਲੀ ਕਰਵਾਈ ਗਈ ਜਮੀਨ ਵਿੱਚ ਟੀਡੀਆਈ ਸਿਟੀ ਨਾਮਕ ਕੰਪਨੀ ਰਜਿਸ਼ਟਰ ਕਰਵਾ ਕੇ ਅਰੇਰਾ ਨੰਬਰ ਜਾਰੀ ਕਰਵਾ ਕੇ ਪਲਾਟ ਵੇਚੇ ਜਾ ਰਹੇ ਹਨ। ਉਨ੍ਹਾਂ ਇਸ ਇਸ ਸਬੰਧੀ ਸ਼ਹਿਰ ਵਸਨੀਕਾਂ ਨੂੰ ਅਪੀਲ ਕੀਤੀ ਕਿ ਜਦੋਂ ਤੱਕ ਉਕਤ ਜਗ੍ਹਾਂ ਦਾ ਮਾਮਲਾ ਹੱਲ ਨਹੀ ਹੋ ਜਾਂਦਾ ਉੋਦੋਂ ਤੱਕ ਕੋਈ ਵੀ ਪਲਾਟ ਅਤੇ ਜ਼ਮੀਨ ਦਾ ਸੌਦਾ ਨਾ ਕੀਤਾ ਜਾਵੇ। ਉਨ੍ਹਾਂ ਦੇ ਕੋਲ ਹੁਣ ਤੱਕ ਉਕਤ ਕੰਪਨੀ ਦੇ ਨਾਲ ਹੋਏ ਸੋਦੇ ਅਤੇ ਐਗਰੀਮੈਂਟ ਦੇ ਕਾਗਜਾਤ ਅਤੇ ਦਿੱਤੇ ਗਏ ਚੈਕ ਸਮੇਤ ਹੋਰ ਦਸਤਾਵੇਜ਼ ਮੋਜੂਦ ਹਨ।
ਫੋਟੋ ਕੈਪਸ਼ਨ: ਸ਼ਿਕਾਇਤਕਰਤਾ ਨਛੱਤਰ ਸਿੰਘ ਅਤੇ ਜਤਿੰਦਰ ਸਿੰਘ ਆਪਣੇ ਨਾਲ ਹੋਈ ਧੋਖਾਧੜੀ ਸਬੰਧੀ ਸਬੂਤਾ ਸਮੇਤ ਜਾਣਕਾਰੀ ਦਿੰਦੇ ਹੋਏ।