ਪੀੜਤ ਮਹਿਲਾ ਨੇ ਪੁਲੀਸ ਤੋਂ ਮਦਦ ਦੀ ਲਗਾਈ ਗੁਹਾਰ
ਜ਼ੀਰਕਪੁਰ,5 ਨਵੰਬਰ(ਹਿਮਾਂਸ਼ੂ ਹੈਰੀ): ਸਥਾਨਕ ਵੀ ਆਈ ਪੀ ਰੋਡ ਤੇ ਸਥਿਤ ਨਿਹਾਰਕਾ ਆਰਟ ਗੈਲਰੀ ਤੋਂ ਇਕ ਚੋਰ ਵਲੋਂ ਮੋਬਾਇਲ ਚੋਰੀ ਕਰ ਲਿਆ ਗਿਆ। ਇਹ ਵਾਰਦਾਤ ਸੀ ਸੀ ਟੀ ਵੀ ਕੈਮਰੇ ਵਿੱਚ ਕੈਦ ਹੋ ਗਈ। ਪੀੜਤ ਮਹਿਲਾ ਦੁਕਾਨਦਾਰ ਨੇ ਦਸਿਆ ਕਿ ਪਿਛਲੇ ਦਿਨੀਂ ਉਹ ਆਪਣੀ ਦੁਕਾਨ ਵਿੱਚ ਸਮਾਨ ਸੈੱਟ ਕਰ ਰਹੀ ਸੀ ਤਾਂ ਇੱਕ ਅਣਜਾਨ ਵਿਅਕਤੀ ਦੁਕਾਨ ਵਿੱਚ ਆਇਆ ਤੇ ਉਸਦਾ ਮੋਬਾਈਲ ਜੋ ਕਿ ਵਨ ਵਿ ਪਲਸ ਕੰਪਨੀ ਦਾ ਸੀ ਲੈ ਕੇ ਫਰਾਰ ਹੋ ਗਿਆ। ਜਦੋਂ ਇਸ ਬਾਰੇ ਪੀੜਿਤ ਮਹਿਲਾ ਨੂੰ ਪਤਾ ਲੱਗਿਆ ਤਾਂ ਉਸ ਨੇ ਤੁਰੰਤ ਹੀ ਪੁਲੀਸ ਸਟੇਸ਼ਨ ਜਾ ਕੇ ਇਸਦੀ ਸ਼ਿਕਾਇਤ ਦਰਜ ਕਰਵਾਈ। ਇਸ ਸੰਬਧੀ ਉਹਨਾਂ ਮਹਿਲਾ ਨੇ ਕਿਹਾ ਕਿ ਚਾਰ ਦਿਨ ਬੀਤਣ ਤੋਂ ਬਾਅਦ ਵੀ ਪੁਲੀਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ। ਇਸ ਮੌਕੇ ਮਹਿਲਾ ਨੇ ਕਿਹਾ ਕਿ ਉਸ ਫੋਨ ਵਿੱਚ ਉਹਨਾਂ ਦਾ ਬੈਂਕਿੰਗ ਡਾਟਾ ਤੇ ਹੋਰ ਕਈ ਨਿੱਜੀ ਜਾਣਕਾਰੀਆਂ ਵੀ ਸਨ ਜਿਸਦੀ ਕੋਈ ਗਲਤ ਵਰਤੋਂ ਵੀ ਕਰ ਸਕਦਾ ਹੈ।