ਹੈਲਪਿੰਗ ਹੈਂਡ ਫਾਉਂਡੇਸ਼ਨ ਵਲੋਂ ਲਗਾਇਆ ਮੁਫਤ ਮੈਡੀਕਲ ਚੈਕਅਪ ਕੈਂਪ

ਪੱਤਰਕਾਰ ਹਿਮਾਂਸ਼ੂ ਹੈਰੀ
ਰਾਜਪੁਰਾ,14 ਮਾਰਚ: ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਰਾਜਪੁਰਾ ਦੇ ਵਿਦਿਆਰਥੀਆਂ ਵਲੋਂ ਬਣਾਈ ਹੈਲਪਿੰਗ ਹੈਂਡ ਫਾਉਂਡੇਸ਼ਨ, ਰੈਡ ਰਿਬਨ ਕਲੱਬ ਪਟੇਲ ਕਾਲਜ, ਐਨ. ਐਸ. ਐਸ. ਵਿਭਾਗ, ਰੈਡ ਰਿਬਨ ਕਲੱਬ ਪੀ. ਆਈ. ਐਮ. ਟੀ., ਅਤੇ ਰੈੱਡ ਕਰਾਸ ਸੁਸਾਇਟੀ ਪਟੇਲ ਕਾਲਜ ਵੱਲੋਂ ਸਾਂਝੇ ਉੱਦਮ ਨਾਲ ਮੈਡੀਕਲ ਹੈਲਥ ਚੈੱਕਅਪ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਵਿਸ਼ੇਸ਼ ਤੌਰ ਉੱਤੇ ਜੇ. ਪੀ. ਹਸਪਤਾਲ ਜੀਰਕਪੁਰ ਵਲੋਂ ਸਪੈਸਲਿਸ਼ਟ ਨਿਓਰੋ ਸਰਜਨ ਡਾ. ਰਵੀ ਗਰਗ, ਓਰਥੋਪੈਡਿਕਸ ਡਾ. ਕੁਲਵਿੰਦਰ ਸਿੰਘ ਸ਼ਾਹ ਅਤੇ ਗਾਇਨੇਕਲੋਜੀ ਡਾ. ਜੇ. ਪੀ. ਕੌਰ ਪਹੁੰਚੇ। ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਗਾਂਧੀ, ਡਾਇਰੈਕਟਰ ਪੀ. ਆਈ. ਐਮ. ਟੀ. ਪ੍ਰੋ . ਰਾਜੀਵ ਬਾਹੀਆ ਨੇ ਆਏ ਹੋਏ ਮਹਿਮਾਨਾ ਨੂੰ ਜੀ ਆਇਆ ਆਖਿਆ। ਇਸ ਉਪਰੰਤ ਡਾ. ਰਵੀ ਗਰਗ ਵਲੋਂ ਸੰਬੋਧਨ ਹੁੰਦਿਆਂ ਕਿਹਾ ਕਿ ਅਜੋਕੇ ਸਮੇਂ ਲੋਕ ਸਰੀਰ ਪ੍ਰਤੀ ਅਵੇਸਲੇ ਹਨ ਅਤੇ ਖਾਣ ਪੀਣ ਵੱਲ ਬੇਧਿਆਨੇ ਹੋਣ ਕਾਰਨ ਬਹੁਤ ਸਾਰੀਆਂ ਬਿਮਾਰੀਆਂ ਨਾਲ ਪੀੜਿਤ ਹਨ। ਡਾਕਟਰਾਂ ਦੀ ਸਮੁੱਚੀ ਟੀਮ ਵਲੋਂ ਕੈਂਪ ਵਿੱਚ ਆਏ 200 ਤੋਂ ਉੱਪਰ ਮਰੀਜਾਂ ਦਾ ਚੈੱਕਅਪ ਕੀਤਾ। ਉਨ੍ਹਾਂ ਨੇ ਐਨ. ਜੀ. ਓ. ਦੀ ਸਮੁੱਚੀ ਟੀਮ ਨੂੰ ਵਧਾਈ ਦਿੰਦਿਆਂ ਆਉਂਣ ਵਾਲੇ ਸਮੇਂ ਵਿੱਚ ਵੀ ਅਜਿਹੇ ਉਪਰਾਲੇ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਡਾ. ਮਨਦੀਪ ਸਿੰਘ, ਡਾ. ਵੰਦਨਾ ਗੁੱਪਤਾ, ਪ੍ਰੋ. ਅਵਤਾਰ ਸਿੰਘ, ਡਾ. ਗੁਜਿੰਦਰ ਸਿੰਘ, ਪ੍ਰੋ. ਸੰਦੀਪ ਕੁਮਾਰ,ਪ੍ਰੋ. ਦਲਜੀਤ ਸਿੰਘ, ਪ੍ਰੋ. ਗਗਨਦੀਪ ਕੌਰ, ਮੈਡਮ ਮੰਜੂ ਬਾਲਾ ਨੇ ਮੈਡੀਕਲ ਚੈਕਅਪ ਕੈਂਪ ਨੂੰ ਸੁਚਾਰੂ ਨੇਪਰੇ ਚੜਾਇਆ। ਇਸ ਦੌਰਾਨ ਐਨ. ਜੀ. ਓ. ਵਲੰਟੀਅਰ ਅਕਾਸ਼ ਜੈਲਦਾਰ, ਕਮਲਜੀਤ ਸਿੰਘ, ਪਿਉਸ਼ ਨੂਰੇਜਾ,ਸੰਦੀਪ, ਸ਼ਿਲਪਾ, ਪ੍ਰਿਆ, ਸਾਂਈ ਦਕਸ਼ਿਤਾ, ਨਿਧੀ ਆਪਣੀ ਸਮੁਚੀ ਵਲੰਟੀਅਰ ਟੀਮ ਨਾਲ ਮਰੀਜਾਂ ਦੀ ਸੇਵਾ ਵਿੱਚ ਹਾਜਰ ਸਨ।

Leave a Reply

Your email address will not be published. Required fields are marked *