ਪੱਤਰਕਾਰ ਹਿਮਾਂਸ਼ੂ ਹੈਰੀ
ਉਹਨਾਂ ਨੇ ਲੋਕ ਸਭਾ ਚੋਣਾਂ ਵਿੱਚ ਸੀਏਏ ਅਤੇ ਰਾਮ ਮੰਦਿਰ ਵਰਗੇ ਮਹੱਤਵਪੂਰਨ ਮੁੱਦਿਆਂ ਉੱਪਰ ਗੱਲਬਾਤ ਕਰਦੇ ਹੋਏ ਲੋਕ ਸਭਾ ਚੋਣਾਂ ਵਿੱਚ ਇਹਨਾਂ ਦਾ ਕੀ ਅਸਰ ਹੋਵੇਗਾ ਇਸ ਦੇ ਬਾਰੇ ਵੀ ਸਵਾਲਾਂ ਦੇ ਜਵਾਬ ਦਿੱਤੇl ਇਸ ਮੌਕੇ ਡਾਕਟਰ ਬਲਬੀਰ ਦੇ ਨਾਲ , ਪੰਜਾਬ ਦੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੋੜੇ ਮਾਜਰਾ,ਐਮਐਲਏ ਕੁਲਵੰਤ ਸਿੰਘ ਬਾਜੀਗਰ, ਐਮਐਲਏ ਨੀਨਾ ਮਿੱਤਲ ਅਤੇ ਐਮਐਲਏ ਹਰਮੀਤ ਸਿੰਘ ਪਠਾਣ ਮਾਜਰਾ ਮੌਜੂਦ ਸਨ ਜਦ ਕਿ ਲੋਕਲ ਐਮਐਲਏ ਅਜੀਤ ਪਾਲ ਸਿੰਘ ਗੋਲੀ ਗਾਇਬ ਸਨ। ਚੋਣ ਮੁਹਿੰਮ ਦੁਆਰਾ ਅਫੀਮ ਦਾ ਮੁੱਦਾ ਲੋਕ ਸਭਾ ਹਲਕੇ ਵਿੱਚ ਉਠਾਏ ਜਾਣ ਦੇ ਸਵਾਲ ਨੂੰ ਲੈ ਕੇ ਡਾਕਟਰ ਬਲਵੀਰ ਨੇ ਕਿਹਾ ਕਿ ਇਸ ਸਬੰਧ ਵਿੱਚ ਗੰਭੀਰਤਾ ਨਾਲ ਵਿਚਾਰ ਕਰਕੇ ਇਸ ਦੇ ਸਾਰੇ ਪੱਖਾਂ ਬਾਰੇ ਜਾਣਕਾਰੀ ਪ੍ਰਾਪਤ ਕਰਕੇ ਬੜੀ ਸਾਵਧਾਨੀ ਨਾਲ ਇਹ ਮੁੱਦਾ ਉਠਾਇਆ ਜਾਵੇਗਾ